ਸ਼ਿਮਲਾ: ਹਿੰਦੀ ਸਿਨੇਮਾ ਦੇ ਮੰਨੇ ਪ੍ਰਮੰਨੇ ਕਲਾਕਾਰ ਜਤਿੰਦਰ 'ਤੇ ਉਸ ਦੇ ਮਾਮੇ ਦੀ ਧੀ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਪੀੜਤਾ ਨੇ ਜਤਿੰਦਰ ਵਿਰੁੱਧ ਹਿਮਾਚਲ ਪ੍ਰਦੇਸ਼ ਦੇ ਪੁਲਿਸ ਮੁਖੀ ਨੂੰ ਸ਼ਿਕਾਇਤ ਭੇਜ ਕੇ ਸ਼ਿਮਲਾ ਵਿੱਚ ਐਫ.ਆਈ.ਆਰ. ਵੀ ਦਰਜ ਕਰਵਾ ਦਿੱਤੀ ਹੈ। ਸ਼ਿਕਾਇਤ ਵਿੱਚ ਪੀੜਤਾ ਨੇ ਆਪਣੇ 46 ਸਾਲ ਪਹਿਲਾਂ ਹੋਏ ਸੋਸ਼ਣ ਦਾ ਜ਼ਿਕਰ ਕੀਤਾ ਹੈ।

ਪੀੜਤਾ ਨੇ ਇਲਜ਼ਾਮ ਲਾਇਆ ਹੈ ਕਿ 1971 ਵਿੱਚ ਉਹ 18 ਸਾਲਾਂ ਦੀ ਸੀ ਤੇ ਰਵੀ ਕਪੂਰ ਉਰਫ ਜਤਿੰਦਰ 28 ਸਾਲਾਂ ਦਾ ਸੀ ਤੇ ਉਹ ਉਸ ਨੂੰ ਦਿੱਲੀ ਤੋਂ ਸ਼ਿਮਲਾ ਆਪਣੀ ਫ਼ਿਲਮ ਦੀ ਸ਼ੂਟਿੰਗ 'ਤੇ ਲੈ ਗਿਆ। ਉਸ ਨੇ ਆਪਣੀ ਸ਼ਿਕਾਇਤ ਵਿੱਚ ਸਾਫ ਲਿਖਿਆ ਹੈ ਕਿ ਉਸ ਰਾਤ ਹੋਟਲ ਵਾਲੇ ਕਮਰੇ ਵਿੱਚ ਰਵੀ ਕਪੂਰ ਨੇ ਉਸ ਨਾਲ ਜ਼ਬਰਦਸਤੀ ਕੀਤੀ ਸੀ ਤੇ ਜਦੋਂ ਉਹ ਕਾਬੂ ਵਿੱਚ ਨਾ ਆਈ ਤੇ ਉਹ ਪਰ੍ਹਾਂ ਹੋ ਕੇ ਸੌਂ ਗਿਆ।

ਪੀੜਤਾ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਸ਼ਿਕਾਇਤ ਆਪਣੇ ਮਾਪਿਆਂ ਦੀ ਮੌਤ ਤੋਂ ਬਾਅਦ ਕਰਨ ਦਾ ਫੈਸਲਾ ਕੀਤਾ ਹੋਇਆ ਸੀ ਇਸ ਲਈ ਉਸ ਨੇ ਜਤਿੰਦਰ ਵਿਰੁੱਧ ਐਫ.ਆਈ.ਆਰ. ਦਰਜ ਕਰਵਾ ਦਿੱਤੀ।