ਨਵੀਂ ਦਿੱਲੀ: ਸਲਮਾਨ ਖ਼ਾਨ ਆਪਣੇ ਗ਼ਜ਼ਬ ਦੇ ਸੈਂਸਰ ਆਫ ਹਿਊਮਰ ਲਈ ਜਾਣੇ ਜਾਂਦੇ ਹਨ। ਸੋਸ਼ਲ ਮੀਡੀਆ ਉੱਪਰ ਜਿਸ ਅਨੋਖੇ ਅੰਦਾਜ਼ ਵਿੱਚ ਉਨ੍ਹਾਂ ਨੇ ਵਰੀਨਾ ਹੁਸੈਨ ਨੂੰ ਫਿਲਮ "ਲਵਰਾਤਰੀ" ਲਈ ਇੰਟ੍ਰੋਡਿਊਸ ਕੀਤਾ, ਉਸ ਨਾਲ ਕੁਝ ਦੇਰ ਲਈ ਸਭ ਚੌਕ ਗਏ। ਸਲਮਾਨ ਨੇ ਆਪਣੇ ਟਵੀਟ ਵਿੱਚ ਲਿਖਿਆ, 'ਮੈਨੂੰ ਲੜਕੀ ਮਿਲ ਗਈ।'
ਫਿਰ ਕੀ ਸੀ ਇਸ ਟਵੀਟ ਦੇ ਆਉਂਦਿਆਂ ਹੀ ਹਰ ਪਾਸੇ ਹੜਕੰਪ ਮੱਚ ਗਿਆ। ਸਲਮਾਨ ਦਾ ਇਹ ਟਵੀਟ ਸੁਰਖੀਆਂ ਵਿੱਚ ਆ ਗਿਆ ਪਰ ਲੋਕਾਂ ਦੇ ਕਿਆਸਾਂ ਦਾ ਦੌਰ ਕੁਝ ਦੇਰ ਹੀ ਚੱਲਿਆ। ਸਲਮਾਨ ਨੇ ਆਪਣੇ ਅਗਲੇ ਟਵੀਟ ਵਿੱਚ ਇਹ ਸਾਫ ਕਰ ਦਿੱਤਾ ਕਿ ਉਹ ਕੁੜੀ ਕੌਣ ਹੈ ਤੇ ਉਨ੍ਹਾਂ ਨੇ ਉਸ ਨੂੰ ਕਿਉਂ ਲੱਭਿਆ ਹੈ। ਸਲਮਾਨ ਨੇ ਜਿਸ ਕੁੜੀ ਨੂੰ ਲੱਭਿਆ ਹੈ, ਉਸ ਦਾ ਨਾਮ ਵਰੀਨਾ ਹੁਸੈਨ ਹੈ। ਫਿਲਮ "ਲਵਰਾਤਰੀ" ਤੋਂ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖਾਨ ਦੇ ਪਤੀ ਆਯੂਸ਼ ਸ਼ਰਮਾ ਤੇ ਵਰੀਨਾ ਹੁਸੈਨ ਦੋਵੇਂ ਹੀ ਬੌਲੀਵੁੱਡ ਵਿੱਚ ਡੈਬਿਊ ਕਰਨ ਵਾਲੇ ਹਨ।
https://instagram.com/p/Be3Hgylh7ln/?utm_source=ig_embed&utm_campaign=embed_ufi_test
ਆਯੂਸ਼ ਸ਼ਰਮਾ ਨੂੰ ਸਭ ਜਾਣਦੇ ਹੀ ਹਨ ਪਰ ਵਰੀਨਾ ਬਾਰੇ ਲੋਕ ਵੱਧ ਤੋਂ ਵੱਧ ਜਾਣਨਾ ਚਹੁੰਦੇ ਹਨ। ਵਰੀਨਾ ਦੀ ਇੱਕ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਵਾਇਰਲ ਹੋ ਰਹੀ ਹੈ। ਤਸਵੀਰਾਂ ਵਿੱਚ ਵਰੀਨਾ ਦੀ ਖੂਬਸੂਰਤੀ ਦੇ ਸਾਰੇ ਕਾਇਲ ਹੋ ਗਏ ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫੈਨਸ ਨੂੰ ਵਰੀਨਾ ਦੇ ਬੌਲੀਵੁੱਡ ਡੈਬਿਊ ਦਾ ਵੀ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੋਣ ਲੱਗੇਗਾ। ਵਰੀਨਾ ਦੇ ਇਸ ਵੀਡੀਓ ਦੇ ਸਾਲ 2016 ਵਿੱਚ ਉਸ ਦੇ ਇੱਕ ਫੈਨ ਪੇਜ ਤੋਂ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਗਿਆ ਸੀ।
https://instagram.com/p/BMHPGnNDij2/?utm_source=ig_embed&utm_campaign=embed_ufi_test
ਵਰੀਨਾ ਗਲੈਮਰ ਦੀ ਦੁਨੀਆਂ ਵਿੱਚ ਨਵੀਂ ਨਹੀਂ ਬਲਕਿ ਪਹਿਲਾਂ ਤੋਂ ਹੀ ਇਸ ਨਾਲ ਜੁੜੀ ਹੋਈ ਹੈ। ਵਰੀਨਾ ਪੇਸ਼ੇ ਤੋਂ ਮਾਡਲ ਹੈ ਤੇ ਕੈਡਬਰੀ ਦੇ ਇੱਕ ਵਿਗਿਆਪਨ ਵਿੱਚ ਨਜ਼ਰ ਆ ਚੁੱਕੀ ਹੈ। ਖੈਰ ਵੀਡੀਓ ਵਿੱਚ ਵਰੀਨਾ ਦੇ ਐਕਸਪ੍ਰੈਸ਼ਨਜ਼ ਕਾਫੀ ਕਾਬਲੇ-ਏ-ਤਾਰੀਫ ਹਨ। ਵਰੀਨਾ ਦੇ ਪਾਪਾ ਇਰਾਕ ਤੇ ਮੰਮੀ ਅਫਗਾਨ ਤੋਂ ਹੈ। ਵਰੀਨਾ ਨੇ ਨਿਊਯਾਰਕ ਫਿਲਮ ਅਕੈਡਮੀ ਤੋਂ ਪੜ੍ਹਾਈ ਕੀਤੀ ਹੈ। ਫਿਲਮ ਦੀ ਗੱਲ ਕਰੀਏ ਤਾਂ ਜਿੱਦਾਂ ਕਿ ਨਾਮ ਤੋਂ ਹੀ ਸਾਫ ਹੈ ਕਿ ਇਹ ਫਿਲਮ ਇੱਕ ਲਵ ਸਟੋਰੀ ਤੇ ਅਧਾਰਤ ਹੈ।