ਅਦਾਕਾਰ ਅਭਿਸ਼ੇਕ ਬੱਚਨ ਵੀ ਰਿਕਾਰਡ ਤੋੜ ਸਕਦੇ ਹਨ। ਜੀ ਹਾਂ, ਇਹ ਖਬਰ ਪੜ੍ਹਕੇ ਤੁਹਾਨੂੰ ਵੀ ਯਕੀਨ ਹੋ ਜਾਏਗਾ ਉਹਨਾਂ ਦੀ ਕਾਬੀਲਿਅਤ 'ਤੇ। ਗਿਨੀਜ਼ ਵਰਲਡ ਆਫ ਰਿਕਾਰਡਸ ਵਿੱਚ ਅਭਿਸ਼ੇਕ ਨੇ ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਵੱਧ ਥਾਵਾਂ 'ਤੇ ਜਾ ਕੇ ਫਿਲਮ ਨੂੰ ਪ੍ਰਮੋਟ ਕਰਨ ਦਾ ਰਿਕਾਰਡ ਬਣਾਇਆ ਹੈ। ਅਭਿਸ਼ੇਕ ਨੇ 12 ਘੰਟਿਆਂ ਵਿੱਚ 7 ਸ਼ਹਿਰਾਂ 'ਚ ਜਾ ਕੇ ਪ੍ਰਮੋਸ਼ਨ ਕੀਤੀ ਸੀ।
ਇਸ ਮਾਮਲੇ ਵਿੱਚ ਜੂਨੀਅਰ ਬੱਚਨ ਨੇ ਹਾਲੀਵੁੱਡ ਅਦਾਕਾਰ ਵਿਲ ਸਮਿਥ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਿਲ ਨੇ 2 ਘੰਟਿਆਂ ਵਿੱਚ 4 ਥਾਵਾਂ 'ਤੇ ਜਾਣ ਦਾ ਰਿਕਾਰਡ ਬਣਾ ਰੱਖਿਆ ਸੀ। ਪਰ ਹੁਣ ਇਹ ਰਿਕਾਰਡ ਅਭਿਸ਼ੇਕ ਦੇ ਨਾਮ ਹੈ।
ਅਭਿਸ਼ੇਕ ਬੱਚਨ ਆਖਰੀ ਵਾਰ ਫਿਲਮ 'ਹਾਉਸਫੁੱਲ 3' ਵਿੱਚ ਨਜ਼ਰ ਆਏ ਸਨ।