Urmila Matondkar File Divorce: ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਦੀ ਨਿੱਜੀ ਜ਼ਿੰਦਗੀ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਵੱਲੋਂ ਮੁੰਬਈ ਦੀ ਅਦਾਲਤ 'ਚ ਪਤੀ ਮੋਹਸਿਨ ਅਖਤਰ ਮੀਰ ਤੋਂ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਤਰਥੱਲੀ ਮੱਚ ਗਈ ਹੈ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ, ਆਖਿਰ ਵਿਆਹ ਦੇ 8 ਸਾਲ ਬਾਅਦ ਅਦਾਕਾਰਾ ਨੇ ਅਜਿਹਾ ਫੈਸਲਾ ਕਿਉਂ ਲਿਆ...


ਵਿਆਹ ਦੇ 8 ਸਾਲ ਬਾਅਦ ਲਿਆ ਤਲਾਕ ਦਾ ਫੈਸਲਾ


ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਨੇ ਇਹ ਫੈਸਲਾ ਆਪਣੇ ਵਿਆਹ ਦੇ 8 ਸਾਲ ਬਾਅਦ ਲਿਆ ਹੈ। ਹਾਲਾਂਕਿ ਤਲਾਕ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ, ਪਰ ਸਿਰਫ ਇੰਨਾ ਹੀ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਕਾਫੀ ਸੋਚ-ਵਿਚਾਰ ਤੋਂ ਬਾਅਦ ਇਹ ਫੈਸਲਾ ਲਿਆ ਹੈ ਅਤੇ ਮੁੰਬਈ ਦੀ ਅਦਾਲਤ 'ਚ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਹੈ। ਦੱਸ ਦੇਈਏ ਕਿ ਅਦਾਕਾਰਾ ਦਾ ਵਿਆਹ ਸਾਲ 2016 ਵਿੱਚ ਹੋਇਆ ਸੀ। ਉਸ ਸਮੇਂ ਉਨ੍ਹਾਂ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ।

Read More: Shah Rukh Khan: 'ਸੈਕਸ ਵਿਕਦਾ ਹੈ ਜਾਂ ਸ਼ਾਹਰੁਖ ਖਾਨ', ਅਦਾਕਾਰਾ ਦੇ ਬਿਆਨ 'ਤੇ ਮੱਚੀ ਤਰਥੱਲੀ, SRK ਨੇ ਦਿੱਤਾ ਰਿਐਕਸ਼ਨ 



ਦੋਵਾਂ ਦੀ ਉਮਰ ਚ 10 ਸਾਲ ਦਾ ਅੰਤਰ


ਰੰਗੀਲਾ, ਜੁਦਾਈ, ਸੱਤਿਆ, ਇੰਡੀਅਨ ਵਰਗੀਆਂ ਕਈ ਹਿੱਟ ਫਿਲਮਾਂ ਦੇਣ ਵਾਲੀ ਉਰਮਿਲਾ ਮਾਤੋਂਡਕਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਸਨੇ ਫਰਵਰੀ 2016 ਵਿੱਚ ਕਸ਼ਮੀਰ ਦੇ ਰਹਿਣ ਵਾਲੇ ਮੋਹਸਿਨ ਅਖਤਰ ਨਾਲ ਵਿਆਹ ਕੀਤਾ ਸੀ। ਉਸ ਸਮੇਂ ਮੋਹਸਿਨ ਅਤੇ ਉਰਮਿਲਾ ਦੀ ਉਮਰ 'ਚ 10 ਸਾਲ ਦਾ ਅੰਤਰ ਸੀ। ਮੋਹਸਿਨ ਇਸਲਾਮ ਦਾ ਪੈਰੋਕਾਰ ਹੈ ਅਤੇ ਉਰਮਿਲਾ ਮੁੰਬਈ ਦੀ ਰਹਿਣ ਵਾਲੀ ਹਿੰਦੂ ਹੈ, ਜਦੋਂ ਦੋਵਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਦੇ ਧਰਮ ਨੂੰ ਲੈ ਕੇ ਸਵਾਲ ਉੱਠੇ। ਹਾਲਾਂਕਿ ਉਰਮਿਲਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਮੋਹਸਿਨ ਨੂੰ ਆਪਣਾ ਸਾਥੀ ਚੁਣ ਲਿਆ।


ਉਰਮਿਲਾ ਅਤੇ ਮੋਹਸਿਨ 8 ਸਾਲਾਂ ਤੋਂ ਇਕੱਠੇ ਰਹੇ, ਜੋੜੇ ਦੇ ਕੋਈ ਔਲਾਦ ਨਹੀਂ ਹੈ। ਉਨ੍ਹਾਂ ਦੇ ਤਲਾਕ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ, ਇਹ ਕਿੰਨੀ ਸੱਚ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ, ਇਹ ਜਾਣਨਾ ਬਾਕੀ ਹੈ। ਪਰ ਪ੍ਰਸ਼ੰਸਕਾਂ ਵੱਲੋਂ ਇਸ ਉੱਪਰ ਲਗਾਤਾਰ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਹਰ ਕੋਈ ਇਹ ਜਾਣਨ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ, ਆਖਿਰ ਦੋਵਾਂ ਦੇ ਵਿਚਾਲੇ ਅਜਿਹਾ ਕੀ ਹੋਇਆ ਹੈ।