'ਐ ਦਿਲ ਹੈ ਮੁਸ਼ਕਿਲ' ਨੇ ਲਈ 100 ਕਰੋੜ ਕਲੱਬ ਵਿੱਚ ਐਂਟਰੀ !
ਏਬੀਪੀ ਸਾਂਝਾ | 10 Nov 2016 06:26 PM (IST)
ਮੁੰਬਈ: ਫਿਲਮ 'ਐ ਦਿਲ ਹੈ ਮੁਸ਼ਕਿਲ' ਨੇ 100 ਕਰੋੜ ਕਲੱਬ ਵਿੱਚ ਐਂਟਰੀ ਲੈ ਲਈ ਹੈ। ਫਿਲਮ ਦੀ ਟੀਮ, ਕਰਨ ਜੌਹਰ ਤੇ ਧਰਮਾ ਪ੍ਰੋਡਕਸ਼ਨਜ਼ ਨੇ ਇਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਫਿਲਮ ਨੇ ਕੁੱਲ ਮਿਲਾ ਕੇ ਭਾਰਤ ਵਿੱਚ ਕਿੰਨੀ ਕਮਾਈ ਕਰ ਲਈ ਹੈ। ਪਹਿਲੇ ਦਿਨ ਤੋਂ ਵੀ ਫਿਲਮ ਬੌਕਸ ਆਫਿਸ 'ਤੇ ਬਲੌਕਬਸਟਰ ਰਹੀ ਹੈ। ਫਿਲਮ ਨੇ ਪਹਿਲੇ ਦਿਨ ਕਰੀਬ 14 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ। ਇਸ ਨੇ ਅਜੇ ਦੇਵਗਨ ਦੀ 'ਸ਼ਿਵਾਏ' ਨੂੰ ਪਿੱਛੇ ਛੱਡ ਦਿੱਤਾ ਹੈ। ਰਣਬੀਰ ਕਪੂਰ ਦੀ ਇਹ ਤੀਜੀ ਫਿਲਮ ਹੈ ਜੋ 100 ਕਰੋੜ ਕਲੱਬ ਵਿੱਚ ਸ਼ਾਮਲ ਹੋਈ ਹੈ। ਇਸ ਤੋਂ ਪਹਿਲਾਂ ਫਿਲਮਾਂ 'ਯੇ ਜਵਾਨੀ ਹੈ ਦਿਵਾਨੀ' ਤੇ 'ਬਰਫੀ' ਸਨ।