ਮੁੰਬਈ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨੋਟ ਨੂੰ ਬੈਨ ਕਰਨ ਦੇ ਫੈਸਲੇ 'ਤੇ ਹੁਣ ਬਾਲੀਵੁੱਡ ਦੇ ਬਾਦਸ਼ਾਹ ਵੀ ਬੋਲੇ ਹਨ। ਸ਼ਾਹਰੁਖ ਨੇ ਟਵੀਟ ਕਰਕੇ ਕਿਹਾ, ਦੂਰਦਰਸ਼ੀ ਤੇ ਗੈਰ ਰਾਜਨੀਤਕ। ਬੇਹੱਦ ਸਮਾਰਟ ਮੂਵ ਜਿਸ ਤੋਂ ਭਾਰਤ ਦੀ ਇਕੌਨਮੀ ਨੂੰ ਮਿਲੇਗਾ ਵੱਡਾ ਬੂਸਟ, ਨਰੇਂਦਰ ਮੋਦੀ।

 


ਸੋ ਸ਼ਾਹਰੁਖ ਨੇ ਪੀ.ਐਮ. ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ। ਸ਼ਾਹਰੁਖ ਤਿੰਨਾਂ ਖਾਨਾਂ ਵਿੱਚੋਂ ਪਹਿਲੇ ਹਨ ਜਿਹੜੇ ਇਸ ਮੁੱਦੇ 'ਤੇ ਬੋਲੇ ਹਨ।

ਬਾਕੀ ਦੇ ਬਾਲੀਵੁੱਡ ਨੇ ਵੀ ਮੋਦੀ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ। ਮੋਦੀ ਦੇ ਇਸ ਅਹਿਮ ਫੈਸਲੇ ਨਾਲ ਕਾਲਾ ਧਨ ਹੋਰ ਇਕੱਠਾ ਨਹੀਂ ਹੋ ਸਕੇਗਾ।