ਦੀਪਿਕਾ ਦਾ ਇਹ ਰੂਪ ਕਰ ਦੇਵੇਗਾ ਹੈਰਾਨ
ਏਬੀਪੀ ਸਾਂਝਾ | 10 Nov 2016 02:14 PM (IST)
ਮੁੰਬਈ: ਜੀ ਹਾਂ, ਇਹ ਤਸਵੀਰਾਂ ਵਿੱਚ ਦੀਪਿਕਾ ਪਾਦੂਕੋਣ ਹੀ ਹੈ ਜੋ ਧੋਬੀ ਘਾਟ 'ਤੇ ਇਸ ਹਾਲ ਵਿੱਚ ਬੈਠੀ ਹੈ। ਦੀਪਿਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਖਬਰ ਹੈ ਕਿ ਇਹ ਤਸਵੀਰਾਂ ਦੀਪਿਕਾ ਦੀ ਅਗਲੀ ਫਿਲਮ ਦੇ ਸੈੱਟਸ ਤੋਂ ਹਨ। ਦੀਪਿਕਾ ਇਰਾਨੀਅਨ ਨਿਰਦੇਸ਼ਕ ਮਾਜਿਦ ਮਜੀਦੀ ਨਾਲ ਕੰਮ ਕਰ ਰਹੀ ਹੈ। ਮਜੀਦੀ ਫਿਲਹਾਲ ਇਸ ਫਿਲਮ ਲਈ ਭਾਰਤ ਵਿੱਚ ਹਨ। ਇਸ ਨੂੰ ਮੁੰਬਈ, ਦਿੱਲੀ, ਯੂ.ਪੀ., ਰਾਜਸਥਾਨ ਤੇ ਕਸ਼ਮੀਰ ਵਿੱਚ ਸ਼ੂਟ ਕੀਤਾ ਜਾਏਗਾ। ਅਗਲੇ ਸਾਲ ਤੱਕ ਫਿਲਮ ਰਿਲੀਜ਼ ਹੋਵੇਗੀ ਜੋ ਰਿਸ਼ਤਿਆਂ ਤੇ ਭਾਵਨਾਵਾਂ ਨਾਲ ਭਰਪੂਰ ਹੋਏਗੀ। ਤਸਵੀਰਾਂ ਵੇਖ ਲੱਗਦਾ ਹੈ ਕਿ ਦੀਪਿਕਾ ਇੱਕ ਮਜ਼ਬੂਤ ਕਿਰਦਾਰ ਅਦਾ ਕਰੇਗੀ। ਫਿਲਹਾਲ ਉਨ੍ਹਾਂ ਦਾ ਗਲੈਮਰਜ਼ ਰੂਪ ਡੈਬਿਊ ਹਾਲੀਵੁੱਡ ਫਿਲਮ 'XXX-THE RETURN OF XANDER CAGE' ਵਿੱਚ ਵੇਖਿਆ ਜਾ ਸਕਦਾ ਹੈ।