ਕਰਨ ਜੌਹਰ ਨਿਰਦੇਸ਼ਿਤ ਫਿਲਮ 'ਐ ਦਿਲ ਹੈ ਮੁਸ਼ਕਿਲ' ਨੇ ਪਹਿਲੇ ਹਫਤੇ ਵਿੱਚ 170 ਕਰੋੜ ਰੁਪਏ ਦੇ ਕਰੀਬ ਦੀ ਕਮਾਈ ਕਰ ਲਈ ਹੈ। ਫਿਲਮ ਨੇ ਭਾਰਤ ਵਿੱਚ 114 ਕਰੋੜ ਰੁਪਏ ਅਤੇ ਵਿਦੇਸ਼ਾਂ ਵਿੱਚ ਕਰੀਬ 55 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ 28 ਅਕਤੂਬਰ ਨੂੰ ਦਿਵਾਲੀ ਦੇ ਮੌਕੇ ਰਿਲੀਜ਼ ਹੋਈ ਸੀ।
ਫਿਲਮ ਨੇ ਪਹਿਲੇ ਦਿਨ ਹੀ 13 ਕਰੋੜ ਰੁਪਏ ਦਾ ਬਿਜ਼ਨਸ ਕਰ ਲਿਆ ਸੀ। ਫਿਲਮ ਇੱਕ ਪ੍ਰੇਮ ਕਹਾਣੀ ਹੈ, ਜਿਸ ਵਿੱਚ ਅਨੁਸ਼ਕਾ ਸ਼ਰਮਾ ਅਤੇ ਰਣਬੀਰ ਕਪੂਰ ਹਨ। ਦਰਸ਼ਕਾਂ ਨੂੰ ਫਿਲਮ ਕਾਫੀ ਪਸੰਦ ਆ ਰਹੀ ਹੈ।