1.ਮਹਾ ਨਾਇਕ ਅਮਿਤਾਭ ਬਚਨ ਨੇ ਕ੍ਰਿਕੇਟ ਦਿੱਗਜ ਸਚਿਨ ਤੇਂਦੁਲਕਰ ਅਤੇ ਦੱਖਣ ਭਾਰਤੀ ਫ਼ਿਲਮਾਂ ਦੇ ਸੁਪਰਸਟਾਰ ਨਾਗ਼ਾ ਅਰਜਨ ਵਰਗੇ ਦਿੱਗਜਾਂ ਦੇ ਮਿਲਾਪ ਨੂੰ ਸਨਮਾਨਜਨਕ ਦੱਸਿਆ। ਅਮਿਤਾਭ ਨੇ ਦੱਖਣ ਦੇ ਸਿਤਾਰਿਆਂ ਨਾਲ ਇੱਕ ਤਸਵੀਰ ਆਪਣੇ ਟਵਿੱਟਰ 'ਤੇ ਵੀ ਸ਼ੇਅਰ ਕੀਤੀ।
2 ਸਲਮਾਨ ਖ਼ਾਨ ਨਾਲ ਫ਼ਿਲਮ 'ਜੈ ਹੋ' ਵਿੱਚ ਕੰਮ ਕਰ ਚੁੱਕੀ ਅਭਿਨੇਤਰੀ ਸਨਾ ਖ਼ਾਨ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਦੇ ਕਿੰਗ ਸ਼ਾਹਰੁੱਖ਼ ਖ਼ਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਸਨਾ ਦੀ ਆਗਾਮੀ ਫ਼ਿਲਮ 'ਵਜ੍ਹਾ ਤੁਮ ਹੋ' ਹੈ ਜੋ 2 ਦਸੰਬਰ ਨੂੰ ਰਿਲੀਜ਼ ਹੋਵੇਗੀ।
3 ਅਭਿਨੇਤਰੀ ਆਲੀਆ ਭੱਟ ਨੇ ਸਵਾਲ ਜਵਾਬ ਦੇ ਇੱਕ ਸੈਸ਼ਨ ਵਿੱਚ ਕਿਹਾ ਕਿ ਅਸਫਲਤਾ ਦਾ ਡਰ ਉਨ੍ਹਾਂ ਨੂੰ ਕੰਮ ਵਿੱਚ ਲਾਈ ਰੱਖਦਾ ਹੈ ।
4 ਅਨੁਸ਼ਕਾ ਸ਼ਰਮਾ ਟਵਿਟਰ 'ਤੇ ਦਿੱਤੇ ਇੱਕ ਜਵਾਬ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ। ਦਰਅਸਲ ਅਨੁਸ਼ਕਾ ਨੇ ਕਿਸੇ ਨੇ ਟਵੀਟ ਕਰ ਕਿਹਾ ਕਿ ਮੈਂ ਤੁਹਾਡਾ ਨਾਮ ਆਪਣੀ ਕਿਡਨੀ 'ਤੇ ਲਿਖਿਆ ਹੈ ਜਿਸ ਦੇ ਜਵਾਬ ਵਿੱਚ ਅਨੁਸ਼ਕਾ ਨੇ ਕਿਹਾ 'ਮਿਹਰਬਾਨੀ ਕਰ ਕੇ ਬਕਵਾਸ ਨਾ ਕਰੋ।'
5 ਆਗਾਮੀ ਫ਼ਿਲਮ 'ਦੰਗਲ' ਵਿੱਚ ਅਮੀਰ ਖ਼ਾਨ ਅਸਲ ਜ਼ਿੰਦਗੀ 'ਚ ਭਲਵਾਨ ਮਹਾਂਵੀਰ ਸਿੰਘ ਫੋਗਟ ਦਾ ਕਿਰਦਾਰ ਨਿਭਾ ਰਹੇ ਹਨ। ਹੁਣ ਮਹਾਂਵੀਰ ਫੋਗਟ ਨੇ ਅਮੀਰ ਨੂੰ ਆਪਣੀ ਬੇਟੀ ਦੇ ਵਿਆਹ ਲਈ ਸੱਦਾ ਦਿੱਤਾ ਹੈ ਜਿਸ ਨੂੰ ਸਵੀਕਾਰ ਵੀ ਕਰ ਲਿਆ ਗਿਆ ਹੈ।
6 ਆਗਾਮੀ ਫ਼ਿਲਮ 'ਵਜ੍ਹਾ ਤੁਮ ਹੋ' ਦਾ ਨਵਾਂ ਗੀਤ 'ਦਿਲ ਮੈਂ ਛੁਪਾ ਲੂੰਗਾ' ਰਿਲੀਜ਼ ਹੋ ਗਿਆ ਹੈ। ਇਹ ਗਾਣਾ ਰਜਨੀਸ਼ ਦੁੱਗਲ ਅਤੇ ਸ਼ਰਲਿਨ ਚੋਪੜਾ ਉੱਤੇ ਬੇਹੱਦ ਬੋਲਡ ਅੰਦਾਜ਼ ਵਿੱਚ ਫ਼ਿਲਮਾਇਆ ਗਿਆ ਹੈ । ਸ਼ਰਲਿਨ ਨੇ ਗੀਤ ਵਿੱਚ ਖ਼ੂਬ ਅਦਾਵਾਂ ਵਿਖਾਈਆਂ ਹਨ।
7 ਗਾਇਕ ਗਿੱਪੀ ਗਰੇਵਾਲ ਦੇ ਨਵਾਂ ਗੀਤ 'ਘੱਟ ਬੋਲਦੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਗਿੱਪੀ ਕੁੱਝ ਬਦਲੇ ਨਜ਼ਰ ਆ ਰਹੇ ਹਨ। ਗਿੱਪੀ ਨੇ ਗੀਤ ਦੇ ਰਿਲੀਜ਼ ਲਈ ਖ਼ਾਸ ਤਾਰੀਖ਼ ਅਤੇ ਸਮਾਂ ਚੁਣਿਆ ਹੈ। ਇਹ ਗੀਤ 11 ਨਵੰਬਰ ਨੂੰ ਸਵੇਰੇ 11 ਵਜੇ ਰਿਲੀਜ਼ ਕੀਤਾ ਜਾਵੇਗਾ।
8 ਸਿੱਪੀ ਗਿੱਲ ਦਾ ਗੀਤ 'ਪੇਂਡੂ ਮਹਾਰਾਜਾ' ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਉਨ੍ਹਾਂ ਦਾ ਸ਼ਾਹੀ ਅੰਦਾਜ਼ ਦਿਖ ਰਿਹਾ ਹੈ। ਗੀਤ ਵਿੱਚ ਸਿੱਪੀ ਆਪਣੀ ਪਤਨੀ ਦਾ ਬਦਲਾ ਲੈਂਦੇ ਵਿਖਾਈ ਦੇ ਰਹੇ ਨੇ।
9 ਅਜੈ ਦੇਵਗਨ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਸ਼ਿਵਾਏ' ਨੇ 7 ਦਿਨਾਂ ਵਿੱਚ 70 ਕਰੋੜ ਦੀ ਕਮਾਈ ਕਰ ਲਈ ਹੈ ਜਦਕਿ ਇਸ ਦੇ ਨਾਲ ਹੀ ਰਿਲੀਜ਼ ਹੋਈ 'ਐ ਦਿਲ ਹੈ ਮੁਸ਼ਕਿਲ' ਨੇ ਵਰਡ ਵਾਈਡ 169 ਕਰੋੜ ਤੋਂ ਵੱਧ ਕਮਾ ਲਏ ਹਨ।