ਮੁੰਬਈ: ਅਦਾਕਾਰ ਰੌਨਿਤ ਰਾਏ ਛੋਟੇ ਪਰਦੇ ਤੋਂ ਨਿਕਲ ਵੱਡੇ ਪਰਦੇ 'ਤੇ ਛਾ ਰਹੇ ਹਨ ਪਰ ਇਨ੍ਹਾਂ ਦਾ ਹਰ ਕਿਰਦਾਰ ਸਿਰਫ ਨਫਰਤ ਉਗਲ ਰਿਹਾ ਹੈ। ਚੰਡੀਗੜ੍ਹ ਵਿੱਚ ਆਪਣੀ ਅਗਲੀ ਫਿਲਮ 'ਡੋਂਗਰੀ ਕਾ ਰਾਜਾ' ਦੀ ਪ੍ਰਮੋਸ਼ਨ ਕਰਨ ਆਏ ਰੌਨਿਤ ਨੇ ਇਸ ਬਾਰੇ ਦੱਸਿਆ। ਉਨ੍ਹਾਂ ਕਿਹਾ, "ਹਾਂ, ਮੈਨੂੰ ਨੈਗੇਟਿਵ ਕਿਰਦਾਰ ਆਫਰ ਹੋ ਰਹੇ ਹਨ ਪਰ ਉਨ੍ਹਾਂ ਨੂੰ ਵੀ ਮੈਂ ਪੂਰੀ ਸੱਚਾਈ ਨਾਲ ਨਿਭਾਅ ਰਿਹਾ ਹਾਂ। ਜੇ ਤੁਸੀਂ ਧਿਆਨ ਨਾਲ ਵੇਖੋਗੇ ਤਾਂ ਹਰ ਕਿਰਦਾਰ ਵਿੱਚ ਮੈਂ ਕੁਝ ਨਵਾਂਪਣ ਦਿੰਦਾ ਹਾਂ।"
ਰੌਨਿਤ ਜਲਦ ਰਿਤਿਕ ਰੌਸ਼ਨ ਨਾਲ ਫਿਲਮ ਕਾਬਲ ਵਿੱਚ ਵੀ ਨਜ਼ਰ ਆਉਣਗੇ। ਉਨ੍ਹਾਂ ਕਿਹਾ, "ਨਿਰਦੇਸ਼ਕ ਸੰਜੇ ਗੁਪਤਾ ਦਾ ਮੈਂ ਫੈਨ ਹਾਂ ਤੇ ਉਨ੍ਹਾਂ ਨਾਲ ਕੰਮ ਕਰਕੇ ਮੈਨੂੰ ਬੇਹੱਦ ਖੁਸ਼ੀ ਮਿਲੀ।"
ਫਿਲਮ 'ਡੋਂਗਰੀ ਕਾ ਰਾਜਾ' ਵਿੱਚ ਰੌਨਿਤ ਇੱਕ ਡੌਨ ਮੰਸੂਰ ਅਲੀ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫਿਲਮ 11 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।