ਚੰਡੀਗੜ੍ਹ: ਪੰਜਾਬੀ ਗਾਇਕਾ ਰੂਪਿੰਦਰ ਹਾਂਡਾ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਭੀੜ ਤੋਂ ਹਟ ਕੇ ਕੰਮ ਕੀਤਾ ਹੈ ਤੇ ਅੱਗੇ ਵੀ ਕਰਦੇ ਰਹਿਣਗੇ। ਰੁਪਿੰਦਰ ਨੇ ਕਿਹਾ, "ਮੈਂ ਹਰ ਵਾਰ ਸੋਚ ਸਮਝਕੇ ਗਾਣਾ ਚੁਣਦੀ ਹਾਂ, ਕਿਉਂਕਿ ਮੈਂ ਕਿਸੇ ਭੇੜਚਾਲ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ। ਮੈਂ ਚਾਹੁੰਦੀ ਹਾਂ ਕਿ ਜੋ ਮੈਂ ਹਾਂ ਉਹ ਮੇਰੇ ਗੀਤਾਂ ਵਿੱਚ ਵੀ ਝਲਕੇ।"

ਹਾਲ ਹੀ ਵਿੱਚ ਉਨ੍ਹਾਂ ਦਾ ਗਾਣਾ 'ਤਖਤਪੋਸ਼' ਰਿਲੀਜ਼ ਹੋਇਆ ਹੈ। ਗਾਣੇ ਬਾਰੇ ਉਨ੍ਹਾਂ ਕਿਹਾ, "ਪੁਰਾਣੇ ਪਿੰਡ ਦੀਆਂ ਚੀਜ਼ਾਂ ਜਿਹੜੀਆਂ ਅੱਜਕੱਲ੍ਹ ਘੱਟ ਵੇਖਣ ਨੂੰ ਮਿਲਦੀਆਂ ਹਨ, ਮੈਂ ਉਨ੍ਹਾਂ ਨੂੰ ਪ੍ਰਮੋਟ ਕਰਨਾ ਚਾਹੁੰਦੀ ਹਾਂ। ਨਾਲ ਹੀ ਇਹ ਮੇਰੇ ਹਿੱਟ ਗੀਤ ਪਿੰਡ ਦੇ ਗੇੜ੍ਹੇ ਦੀ ਕਹਾਣੀ ਨੂੰ ਅੱਗੇ ਲੈ ਕੇ ਜਾਏਗਾ।"



ਰੁਪਿੰਦਰ ਅੱਜ ਪੰਜਾਬੀ ਦੀ ਮੰਨੀ-ਪ੍ਰਮੰਨੀ ਗਾਇਕਾ ਹੈ। ਉਮੀਦ ਹੈ ਕਿ ਅੱਗੇ ਵੀ ਉਹ ਲੋਕਾਂ ਦੇ ਦਿਲ ਵਿੱਚ ਇਸੇ ਤਰ੍ਹਾਂ ਵੱਸਦੀ ਰਹਿਣ।