1…. ਹਿਟ ਰਹੀ ਪੰਜਾਬੀ ਫਿਲਮ 'ਨਿੱਕਾ ਜੈਲਦਾਰ' ਦੇ ਸੀਕਵਲ ਦਾ ਐਲਾਨ ਕਰ ਦਿੱਤਾ ਗਿਆ ਹੈ। ਐਮੀ ਵਿਰਕ ਅਤੇ ਕਰਮਜੀਤ ਅਨਮੋਲ ਸਮੇਤ ਫਿਲਮ ਦੀ ਪੂਰੀ ਟੀਮ ਬੀਤੇ ਦਿਨ ਚੰਡੀਗਡ਼੍ਹ ਪਹੁੰਚੀ ਜਿਨਾਂ ਦੱਸਿਆ ਕਿ ਅਗਲੇ ਸਾਲ ਰਿਲੀਜ਼ ਹੋਣ ਵਾਲੀ 'ਨਿੱਕਾ ਜੈਲਦਾਰ 2' ਵਿੱਚ ਇਮੋਸ਼ਨਸ ਜ਼ਿਆਦਾ ਹੋਣਗੇ।
2….ਸ਼ਾਹਰੁਖ ਖਾਨ ਦੇ ਜਨਮਦਿਨ ਮੌਕੇ ਆਲੀਆ ਭੱਟ ਨਾਲ ਉਨ੍ਹਾਂ ਦੀ ਅਗਾਮੀ ਫਿਲਮ 'ਡੀਅਰ ਜ਼ਿੰਦਗੀ' ਦਾ ਪਹਿਲਾ ਗੀਤ 'ਲਵ ਯੂ ਜ਼ਿੰਦਗੀ' ਰਿਲੀਜ਼ ਕਰ ਦਿੱਤਾ ਗਿਆ ਹੈ। ਸ਼ਾਹਰੁਖ ਤੇ ਆਲੀਆ ਪਹਿਲੀ ਵਾਰ ਇਸ ਫਿਲਮ 'ਚ ਇਕੱਠੇ ਨਜ਼ਰ ਆ ਰਹੇ ਹਨ।ਆਲੀਆ ਨੇ ਟਵੀਟ ਕਰਕੇ ਇਸ ਗੀਤ ਨੂੰ ਸ਼ੇਅਰ ਵੀ ਕੀਤਾ ਹੈ।
3….ਕੈਟਰੀਨਾ ਕੈਫ ਦੇ ਬੁਲਾਰੇ ਨੇ ਸਾਫ ਕੀਤਾ ਹੈ ਕਿ ਅਭਿਨੇਤਰੀ ਫੇਸਬੁੱਕ ਨੂੰ ਛੱਡ ਹੋਰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਨਹੀਂ ਹੈ। ਜਦਕਿ ਟਵਿੱਟਰ ਅਤੇ ਇੰਸਟਾਗਰਾਮ ਤੇ ਉਹਨਾਂ ਦੇ ਨਾਮ ਤੋਂ ਅਣਗਿਣਤ ਫਰਜ਼ੀ ਅਕਾਊਂਟ ਬਣੇ ਹੋਏ ਹਨ।
4…ਅਭਿਨੇਤਾ-ਫਿਲਮਕਾਰ ਅਜੈ ਦੇਵਗਨ ਨੇ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਸ਼ਿਵਾਏ ਲਈ ਪੁ੍ਸਿੱਧ ਲੇਖਕ ਸਲੀਮ ਖਾਨ ਦੀ ਤਾਰੀਫ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਅਜੈ ਨੇ ਟਵੀਟ ਕੀਤਾ ਸਲੀਮ ਅੰਕਲ ਤੁਹਾਡੀ ਤਾਰੀਫ ਮੇਰੇ ਲਈ ਹਮੇਸ਼ਾ ਮਾਇਨੇ ਰੱਖਦੀ ਹੈ।
5...ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿਦਿੱਕੀ ਦੇ ਭਰਾ ਤੋਂ ਫੋਨ ਤੇ ਇੱਕ ਕਰੋਡ਼ ਦੀ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੈਸਾ ਨਾ ਦੇਣ ਤੇ ਅੰਜਾਮ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਵੀ ਦਿੱਤੀ ਗਈ। ਪੀਡ਼ਤ ਨੇ ਐਸਐਸਪੀ ਨੂੰ ਪ੍ਰਾਥਨਾਪੱਤਰ ਦੇ ਸੁਰੱਖਿਆ ਦੀ ਗੁਹਾਰ ਲਗਾਈ ਹੈ।
6…ਬਾਲੀਵੁੱਡ ਦੇ ਸੁਪਰਸਟਾਰ ਅਕਸ਼ੇ ਕੁਮਾਰ ਆਪਣੇ ਫੈਨਜ਼ ਲਈ ਫਿਲਮ 'ਗੋਲਡ' ਲੈ ਕੇ ਆ ਰਹੇ ਹਨ। ਜੋ ਕਿ ਅਸਲ ਜ਼ਿੰਦਗੀ ਤੇ ਅਧਾਰਿਤ ਹੈ। ਫਿਲਮ 1948 ਵਿੱਚ ਆਜ਼ਾਦ ਭਾਰਤ ਦੇ ਪਹਿਲੇ ਗੋਲਡ ਮੈਡਲ ਜਿੱਤਣ ਦੀ ਕਹਾਣੀ ਹੈ। ਅਕਸ਼ੇ ਫਿਲਮ' ਚ ਹਾਕੀ ਖਿਡਾਰੀ ਬਲਬੀਰ ਸਿੰਘ ਦਾ ਕਿਰਦਾਰ ਨਿਭਾਉਣਗੇ।
7….ਸਿੱਪੀ ਗਿੱਲ ਦੇ ਨਵੇਂ ਗੀਤ 'ਪੇਂਡੂ ਮਹਾਰਾਜਾ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਸਿੱਪੀ ਦਾ ਸ਼ਾਹੀ ਅੰਦਾਜ਼ ਵਖਾਈ ਦੇ ਰਿਹੈ। ਗੀਤ ਨੂੰ ਅੰਮ੍ਰਿਤ ਮਾਨ ਨੇ ਲਿਖਿਆ ਹੈ। ਪੂਰਾ ਗੀਤ 4 ਨਵੰਬਰ ਨੂੰ ਰਿਲੀਜ਼ ਹੋਵੇਗਾ ।
8….ਗਾਇਕ ਅਕਾਲ ਨਵਾਂ ਗੀਤ 'ਨਵੰਬਰ' ਲੈ ਕੇ ਆ ਰਹੇ ਹਨ । ਜਿਸਦੀ ਝਲਕ ਤਾਂ ਦਿਖ ਗਈ ਹੈ ਪਰ ਪੂਰੇ ਗੀਤ ਲਈ ਇੰਤਜ਼ਾਰ ਕਰਨ ਪਵੇਗਾ। ਵੀਡੀਓ ਲਈ ਪਰਮੀਸ਼ ਵਰਮਾ ਨੇ ਅਕਾਲ ਦਾ ਸਾਥ ਦਿੱਤਾ ਹੈ। ਜਦਕਿ ਗੀਤ ਦੇ ਬੋਲ ਬਿੱਟੂ ਚੀਮਾ ਨੇ ਲਿਖੇ ਹਨ।
9….ਮਨੀ ਸਿੰਘ ਦਾ ਗੀਤ 'ਡੌਨ ਦ ਟ੍ਰੇਲਰ' ਰਿਲੀਜ਼ ਹੋ ਗਿਆ ਹੈ । ਜਿਸ 'ਚ ਮਨੀ ਦਾ ਕੂਲ ਅੰਦਾਜ਼ ਦਿਖ ਰਿਹੈ। ਜੋ ਆਪਣੀਆਂ ਸਿਫਤਾਂ ਕਰਦੇ ਦਿਖ ਰਹੇ ਹਨ। ਗੀਤ ਦੀ ਵੀਡੀਓ ਵਿੱਚ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਭਿੰਦਾ ਔਜਲਾ ਵੀ ਦਿਖ ਰਹੇ ਹਨ। --