ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਅੱਜ 43 ਸਾਲਾਂ ਦੀ ਹੋ ਗਈ ਹੈ। ਐਸ਼ ਅੱਜ ਦਾ ਦਿਨ ਪਰਿਵਾਰ ਤੇ ਦੋਸਤਾਂ ਨਾਲ ਮੁੰਬਈ ਵਿੱਚ ਮਨਾਏਗੀ। ਇਸ ਮੌਕੇ ਜਾਣੋ ਐਸ਼ ਬਾਰੇ 20 ਦਿਲਚਸਪ ਕਹਾਣੀਆਂ।
1. 1973 ਵਿੱਚ ਮੰਗਲੌਰ 'ਚ ਐਸ਼ਵਰਿਆ ਦਾ ਜਨਮ ਹੋਇਆ। ਉਨ੍ਹਾਂ ਦੇ ਪਿਤਾ ਕ੍ਰਿਸ਼ਨਰਾਜ ਹਨ। ਮੰਗਲੌਰ ਤੋਂ ਬਾਅਦ ਐਸ਼ ਕੁਝ ਸਮਾਂ ਹੈਦਰਾਬਾਦ ਵਿੱਚ ਪੜ੍ਹੀ ਤੇ ਉਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ।
2. ਐਸ਼ਵਰਿਆ ਨੂੰ ਸ਼ੁਰੂਆਤ ਤੋਂ ਹੀ ਮਾਡਲਿੰਗ ਦਾ ਸ਼ੌਂਕ ਸੀ। ਜਦ ਉਹ ਨੌਵੀਂ ਕਲਾਸ ਵਿੱਚ ਸੀ, ਉਨ੍ਹਾਂ ਨੇ ਆਪਣੀ ਪਹਿਲੀ ਮਸ਼ਹੂਰੀ ਕੀਤੀ ਸੀ। ਇਹ ਇੱਕ ਪੈਨਸਿਲ ਲਈ ਸੀ।
3. ਜਦ ਐਸ਼ ਸਕੂਲ ਵਿੱਚ ਸੀ ਤਾਂ ਇੱਕ ਵਾਰ ਰੇਖਾ ਉਨ੍ਹਾਂ ਨੂੰ ਕਿਸੇ ਦੁਕਾਨ 'ਤੇ ਮਿਲੀ ਸੀ। ਉਸ ਸਮੇਂ ਰੇਖਾ ਨੇ ਐਸ਼ ਦੀ ਖੂਬਸੂਰਤੀ ਦੀ ਖੂਬ ਤਾਰੀਫ ਕੀਤੀ ਸੀ। ਰੇਖਾ ਨੇ ਇਹ ਵੀ ਕਿਹਾ ਸੀ ਕਿ ਜਨਮ ਤੋਂ ਪਹਿਲਾਂ ਐਸ਼ ਦੀ ਮਾਤਾ ਨੇ ਉਨ੍ਹਾਂ ਦੀ ਤਸਵੀਰ ਵੇਖੀ ਸੀ, ਜਿਸ ਕਰਕੇ ਐਸ਼ ਇੰਨੀ ਖੂਬਸੂਰਤ ਨਿਕਲੀ।
4. ਐਸ਼ਵਰਿਆ ਮਿਸ ਇੰਡੀਆ ਨਹੀਂ ਬਣ ਸਕੀ ਸੀ। ਸੁਸ਼ਮਿਤਾ ਸੇਨ ਤੋਂ ਫਾਈਨਲ ਰਾਉਂਡ ਵਿੱਚ ਉਹ ਹਾਰ ਗਈ ਸੀ ਹਾਲਾਂਕਿ ਐਸ਼ ਨੂੰ ਬਾਲੀਵੁੱਡ ਵਿੱਚ ਉਨ੍ਹਾਂ ਤੋਂ ਵੱਧ ਕਾਮਯਾਬੀ ਮਿਲੀ ਸੀ।
5. ਐਸ਼ ਭਾਵੇਂ ਹੀ ਮਿਸ ਇੰਡੀਆ ਨਾ ਬਣ ਸਕੀ ਹੋਵੇ, ਪਰ ਉਸੇ ਸਾਲ ਉਸ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ।
6. 1997 ਵਿੱਚ ਐਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਨੀ ਰਤਨਮ ਦੀ ਤਾਮਿਲ ਫਿਲਮ ਈਰੂਵਰ ਤੋਂ ਕੀਤੀ ਸੀ। ਐਸ਼ ਨੂੰ ਤਾਮਿਲ ਨਹੀਂ ਆਉਂਦੀ ਸੀ, ਉਸ ਦੇ ਬਾਵਜੂਦ ਇਹ ਫਿਲਮ ਸੂਪਰ ਹਿੱਟ ਰਹੀ।
7. ਉਸੇ ਸਾਲ ਐਸ਼ਵਰਿਆ ਨੂੰ ਬਾਲੀਵੁੱਡ ਫਿਲਮ ਔਰ ਪਿਆਰ ਹੋ ਗਿਆ ਵੀ ਮਿਲੀ। ਫਿਲਮ ਵਿੱਚ ਉਨ੍ਹਾਂ ਨਾਲ ਬੌਬੀ ਦਿਓਲ ਸਨ, ਫਿਲਮ ਕਾਮਯਾਬ ਨਹੀਂ ਹੋ ਸਕੀ ਸੀ।
8. ਫਿਰ ਐਸ਼ਵਰਿਆ ਨੇ ਫਿਲਮ ਜੋਸ਼ ਕੀਤੀ ਜਿਸ ਵਿੱਚ ਸ਼ਾਹਰੁਖ ਖਾਨ ਨੇ ਉਨ੍ਹਾਂ ਦੇ ਭਰਾ ਦਾ ਕਿਰਦਾਰ ਨਿਭਾਇਆ। ਇਹ ਰੋਲ ਪਹਿਲਾਂ ਸਲਮਾਨ ਖਾਨ ਨੇ ਕਰਨਾ ਸੀ ਪਰ ਉਹ ਸਕ੍ਰੀਨ 'ਤੇ ਵੀ ਐਸ਼ ਦੇ ਭਰਾ ਨਹੀਂ ਬਣਨਾ ਚਾਹੁੰਦੇ ਸਨ।
9. ਇਹ ਵੀ ਐਸ਼ ਦੇ ਹੱਕ ਵਿੱਚ ਰਿਹਾ ਕਿਉਂਕਿ ਐਸ਼ ਨੂੰ ਵੇਖਦੇ ਹੀ ਸਲਮਾਨ ਨੂੰ ਉਨ੍ਹਾਂ ਨਾਲ ਪਿਆਰ ਹੋ ਗਿਆ। ਉਸ ਸਮੇਂ ਸਲਮਾਨ ਦਾ ਉਨ੍ਹਾਂ ਦੀ ਗਰਲਫਰੈਂਡ ਸੋਮੀ ਅਲੀ ਨਾਲ ਬ੍ਰੇਕ-ਅਪ ਹੋਇਆ ਸੀ। ਸਲਮਾਨ ਦੇ ਦਿਲ ਨੂੰ ਐਸ਼ ਦਾ ਸਹਾਰਾ ਮਿਲ ਗਿਆ ਤੇ ਐਸ਼ ਨੂੰ ਆਪਣੇ ਕਰੀਅਰ ਲਈ ਸਲਮਾਨ ਦਾ ਸਹਾਰਾ।
10. ਉਸ ਤੋਂ ਬਾਅਦ ਸਲਮਾਨ ਨੇ ਸਿਫਾਰਸ਼ ਕਰ ਐਸ਼ਵਰਿਆ ਨੂੰ ਫਿਲਮ 'ਐ ਦਿਲ ਦੇ ਚੁਕੇ ਸਨਮ' ਦੁਆਈ। ਫਿਲਮ ਸੂਪਰ ਹਿੱਟ ਰਹੀ ਤੇ ਐਸ਼ ਨੂੰ ਬੈਸਟ ਅਦਾਕਾਰਾ ਦਾ ਐਵਾਰਡ ਵੀ ਮਿਲਿਆ।
11. ਆਨਸਕ੍ਰੀਨ ਹਿੱਟ ਫਿਲਮ ਤੋਂ ਬਾਅਦ ਆਫਸਕ੍ਰੀਨ ਵੀ ਦੋਹਾਂ ਦੀ ਕੈਮਿਸਟਰੀ ਵਧ ਗਈ। ਦੋਵੇਂ ਖੁੱਲ੍ਹੇਆਮ ਮਿਲਣ ਜੁਲਣ ਲੱਗੇ ਤੇ ਇਨ੍ਹਾਂ ਦੇ ਪਿਆਰ ਦਾ ਚਰਚਾ ਆਮ ਹੋ ਗਿਆ।
12. ਇੱਕ ਦਿਨ ਸਲਮਾਨ ਨੇ ਆਪਣੇ ਘਰ ਵਿੱਚ ਸਾਰੇ ਦੋਸਤਾਂ ਨੂੰ ਇੱਕ ਖਾਸ ਐਲਾਨ ਕਰਨ ਲਈ ਬੁਲਾਇਆ। ਸਭ ਨੂੰ ਲੱਗ ਰਿਹਾ ਸੀ ਕਿ ਸਲਮਾਨ ਤੇ ਐਸ਼ ਆਪਣੇ ਵਿਆਹ ਦਾ ਐਲਾਨ ਕਰਨਗੇ ਪਰ ਉਸ ਰਾਤ ਨਾ ਸਲਮਾਨ ਆਇਆ ਤੇ ਨਾ ਹੀ ਐਸ਼ਵਰਿਆ।
13. 2001 ਵਿੱਚ ਸਲਮਾਨ ਐਸ਼ ਦੇ ਘਰ ਦੇ ਬਾਹਰ ਜ਼ੋਰ ਨਾਲ ਚਿਲਾਉਣ ਲੱਗੇ ਤੇ ਖੂਬ ਤਮਾਸ਼ਾ ਕੀਤਾ। ਇਸ ਲਈ ਐਸ਼ ਦੇ ਪਿਤਾ ਨੇ ਸਲਮਾਨ ਦੀ ਪੁਲਿਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਾਈ। ਸੁਣਿਆ ਹੈ ਉਨ੍ਹਾਂ ਦਾ ਬ੍ਰੇਕ-ਅਪ ਹੋ ਗਿਆ ਸੀ।
14. 2002 ਵਿੱਚ ਹੋਏ ਫਿਲਮਫੇਅਰ ਐਵਾਰਡ ਦੌਰਾਨ ਐਸ਼ ਦੇ ਹੱਥ ਵਿੱਚ ਪਲਾਸਟਰ ਤੇ ਅੱਖਾਂ 'ਤੇ ਕਈ ਨਿਸ਼ਾਨ ਵੀ ਸਨ।
15. ਐਸ਼ ਨੇ ਕੁਝ ਸਮੇਂ ਬਾਅਦ ਮੀਡੀਆ ਨੂੰ ਦੱਸਿਆ ਕਿ ਸਲਮਾਨ ਖਾਨ ਉਨ੍ਹਾਂ ਨਾਲ ਕੁੱਟਮਾਰ ਕਰਦੇ ਸੀ। ਉਨ੍ਹਾਂ ਕਿਹਾ, ਸਲਮਾਨ ਮੈਨੂੰ ਬ੍ਰੇਕ-ਅਪ ਤੋਂ ਬਾਅਦ ਵੀ ਪ੍ਰੇਸ਼ਾਨ ਕਰਦਾ ਹੈ। ਜੇ ਮੈਂ ਉਸ ਦਾ ਫੋਨ ਨਹੀਂ ਉਠਾਉਂਦੀ ਹਾਂ, ਤਾਂ ਮੈਨੂੰ ਕੁੱਟਦਾ ਹੈ ਤੇ ਖੁਦ ਨੂੰ ਵੀ ਨੁਕਸਾਨ ਪਹੁਚਾਉਂਦਾ ਹੈ।
16. ਸਲਮਾਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਿਵੇਕ ਓਬਰਾਏ ਆਏ ਪਰ ਇਹ ਰਿਸ਼ਤਾ ਵੱਧ ਸਮਾਂ ਨਹੀਂ ਚੱਲਿਆ। ਮਾਡਲਿੰਗ ਦੇ ਦਿਨਾਂ ਵਿੱਚ ਵੀ ਐਸ਼ ਦਾ ਬੁਆਏਫਰੈਂਡ ਸੀ ਜਿਸ ਦਾ ਨਾਮ ਰਾਜੀਵ ਮੂਲਚੰਦਾਨੀ ਸੀ।
17. ਐਸ਼ ਨੂੰ ਉਨ੍ਹਾਂ ਦਾ ਸੱਚਾ ਪਿਆਰ ਫਿਲਮ ਗੁਰੂ ਦੀ ਸ਼ੂਟਿੰਗ ਦੌਰਾਨ ਮਿਲਿਆ। ਅਭਿਸ਼ੇਕ ਬੱਚਨ ਸੀ ਉਹ ਜਿਨ੍ਹਾਂ ਨਾਲ ਉਨ੍ਹਾਂ ਨੇ ਵਿਆਹ ਵੀ ਕਰਾਇਆ। ਉਸ ਤੋਂ ਪਹਿਲਾਂ ਮੰਗਲੀਕ ਹੋਣ ਕਾਰਨ ਕਿਹਾ ਜਾਂਦਾ ਹੈ ਕਿ ਐਸ਼ ਦਾ ਦਰਖਤ ਨਾਲ ਵਿਆਹ ਕਰਾਇਆ ਗਿਆ ਸੀ।
18. ਐਸ਼ਵਰਿਆ ਨੂੰ ਅਭਿਸ਼ੇਕ ਲਈ ਖਾਣਾ ਬਣਾਉਣਾ ਬੇਹੱਦ ਪਸੰਦ ਹੈ।
19. ਐਸ਼ਵਰਿਆ ਇੱਕ ਕਲਾਸੀਕਲੀ ਟਰੇਂਡ ਡਾਂਸਰ ਹੈ। ਉਹ ਪਹਿਲੀ ਭਾਰਤੀ ਅਦਾਕਾਰਾ ਹੈ ਜੋ ਓਪਰਾ ਵਿਨਫਰੇ ਦੇ ਸ਼ੋਅ 'ਤੇ ਗਈ ਹੈ।
20. ਐਸ਼ ਉਹ ਪਹਿਲੀ ਇੰਡਿਅਨ ਸੈਲੇਬ੍ਰਿਟੀ ਹੈ ਜਿਸ ਦਾ ਪੁਤਲਾ ਮੈਡਮ ਟੂਸਾਡਸ ਲੰਡਨ ਵਿੱਚ ਲगाਇਆ ਗਿਆ ਸੀ।