'ਐ ਦਿਲ ਹੈ ਮੁਸ਼ਕਿਲ' ਦਿਵਾਲੀ 'ਤੇ ਹੀ ਹੋਵੇਗੀ ਰਿਲੀਜ਼
ਏਬੀਪੀ ਸਾਂਝਾ | 15 Oct 2016 12:54 PM (IST)
ਨਿਰਦੇਸ਼ਕ ਕਰਨ ਜੋਹਰ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀਵਾਲੀ 'ਤੇ ਰਿਲੀਜ਼ ਹੋਵੇਗੀ। ਫੌਕਸ ਸਟਾਰ ਸਟੂਡੀਓਜ਼ ਨੇ ਇਸ ਖਬਰ ਨੂੰ ਪੱਕਾ ਕੀਤਾ ਹੈ। ਉਹਨਾਂ ਨੇ ਕਿਹਾ, ਸੈਂਸਰ ਬੋਰਡ ਨੇ ਸਾਡੀ ਫਿਲਮ ਨੂੰ U/A ਸਰਟੀਫਿਕੇਟ ਦਿੱਤਾ ਹੈ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਸੀ ਅਤੇ ਹੁਣ ਵੀ ਇਸ ਦਿਨ ਹੀ ਰਿਲੀਜ਼ ਹੋ ਰਹੀ ਹੈ। ਖਬਰ ਸੀ ਕਿ COEAI ਵਲੋਂ ਫੈਸਲਾ ਲਿਆ ਗਿਆ ਹੈ ਕਿ ਜਿਸ ਫਿਲਮ ਵਿੱਚ ਪਾਕਿਤਸਾਨੀ ਅਦਾਕਾਰ ਹੋਣਗੇ ਉਸਨੂੰ ਮਹਾਰਾਸ਼ਟਰ, ਗੋਆ ਅਤੇ ਗੁਜਰਾਤ ਦੇ ਸਿਨੇਮਾਘਰਾਂ ਵਿੱਚ ਨਹੀਂ ਵਖਾਇਆ ਜਾਏਗਾ। ਇਸ ਤੇ ਕਰਨ ਜੋਹਰ ਨੇ ਕਿਹਾ ਹੈ ਕਿ ਸਾਡੀ ਫਿਲਮ ਪਿਆਰ ਦੀ ਗੱਲ ਕਰਦੀ ਹੈ ਨਫਰਤ ਦੀ ਨਹੀਂ। ਖਬਰ ਇਹ ਵੀ ਹੈ ਕਿ ਫਿਲਮ ਚੋਂ ਫਵਾਦ ਖਾਨ ਨੂੰ ਨਹੀਂ ਹਟਾਇਆ ਗਿਆ ਹੈ ਅਤੇ ਪਹਿਲਾਂ ਵਾਂਗ ਹੀ ਰਿਲੀਜ਼ ਹੋਵੇਗੀ। ਹੁਣ ਇਹ ਫਿਲਮ ਬੌਕਸ ਆਫਿਸ 'ਤੇ ਅਜੇ ਦੇਵਗਨ ਦੀ 'ਸ਼ਿਵਾਏ' ਨਾਲ ਟਕਰਾਏਗੀ।