ਸ਼ੁਰੂਆਤ ਹੁੰਦੀ ਹੈ ਔਟੋ ਡਰਾਈਵਰ ਭੋਲਾ ਤੋਂ ਜਿਹੜਾ ਜੱਟ ਦਾ ਮੁੰਡਾ ਹੈ ਪਰ ਮਜਬੂਰੀ ਵਿੱਚ ਔਟੋ ਚਲਾਉਂਦਾ ਹੈ। ਉਹਦਾ ਦੋਸਤ ਹੈ ਗਿੱਲ ਜੋ ਇੱਕ ਸਖਤ ਆਦਮੀ ਹੈ ਅਤੇ ਪਿਓ ਵੀ। ਨਾਲ ਹੀ ਉਹ ਦੋ ਦੁਕਾਨਾਂ ਦਾ ਮਾਲਕ ਹੈ ਜਿਸ ਵਿੱਚ ਇੱਕ ਦੁਕਾਨ 'ਤੇ ਲੌਕ ਲੱਗਿਆ ਰਹਿੰਦਾ ਹੈ। ਇੱਕ ਦਿਨ ਗਿੱਲ ਅਤੇ ਭੋਲਾ ਸ਼ਰਾਬ ਪੀਕੇ ਠੇਕੇ 'ਤੇ ਜਾਂਦੇ ਹਨ ਜਿੱਥੇ ਉਹਨਾਂ ਨੂੰ ਇੱਕ ਕੁੜੀ ਮਿਲ ਜਾਂਦੀ ਹੈ ਜੋ ਧੰਦਾ ਕਰਦੀ ਹੈ। ਭੋਲਾ ਗਿੱਲ ਅਤੇ ਕੁੜੀ ਨੂੰ ਦੁਕਾਨ ਵਿੱਚ ਛੱਡ ਦਿੰਦਾ ਹੈ ਅਤੇ ਬਾਹਰੋਂ ਲੌਕ ਲਗਾ ਜਾਂਦਾ ਹੈ। ਉਸ ਲੌਕ ਕਰਕੇ ਫਿਰ ਕੀ ਕੀ ਮੁਸੀਬਤ ਹੁੰਦੀ ਹੈ ਅਤੇ ਕਿਵੇਂ ਉਹ ਲੌਕ ਬੰਦ ਅਕਲਾਂ ਨੂੰ ਖੋਲਦਾ ਹੈ, ਇਹੀ ਹੈ ਫਿਲਮ ਦੀ ਕਹਾਣੀ।
ਪੰਜਾਬੀ ਸਿਨੇਮਾ ਲਈ ਕਹਾਣੀ ਬਿਲਕੁਲ ਨਵੀਂ ਹੈ ਅਤੇ ਇਸ ਤਰ੍ਹਾਂ ਦਾ ਕੌਨਸੈਪਟ ਵੀ ਪਹਿਲੀ ਵਾਰ ਵੇਖਣ ਨੂੰ ਮਿੱਲਿਆ ਹੈ। ਕਿਸ ਤਰ੍ਹਾਂ ਕਈ ਵਾਰ ਇੱਕ ਨਿੱਕੀ ਜਿਹੀ ਗਲਤੀ ਤੁਹਾਨੂੰ ਸੱਚ ਦਾ ਸਾਹਮਣਾ ਕਰਾ ਸਕਦੀ ਹੈ ਅਤੇ ਆਪਣਿਆਂ ਅਤੇ ਬੇਗਾਨਿਆਂ ਦੀ ਪਛਾਣ ਕਰਾ ਸਕਦੀ ਹੈ, ਇਹ ਫਿਲਮ ਵਿੱਚ ਬਾਖੂਬੀ ਵਖਾਇਆ ਹੈ। ਫਿਲਮ ਦਾ ਸਕ੍ਰੀਨਪਲੇ ਲਟਕਿਆ ਹੋਇਆ ਨਹੀਂ ਹੈ, ਖਾਸ ਕਰ ਕੇ ਪਹਿਲੇ ਹਾਫ ਤਕ curiosity ਬਣੀ ਰਹਿੰਦੀ ਹੈ। ਪਰ ਫਿਲਮ ਦਾ ਸੈਕੇਂਡ ਹਾਫ ਅਤੇ ਇਸ ਦਾ ਅੰਤ ਬੇਹਦ predictable ਹੈ। ਪਹਿਲੇ ਹਾਫ ਦਾ ਸਸਪੈਂਸ ਸੈਕੇਂਡ ਹਾਫ ਵਿੱਚ ਇੱਕ ਦਮ ਫਲੈਟ ਪੈ ਜਾਂਦਾ ਹੈ ਅਤੇ ਮਜ਼ਾ ਕਿਰਕਿਰਾ ਹੋਣ ਲੱਗਦਾ ਹੈ। ਫਿਲਮ ਦੇ ਡਾਇਲੌਗਸ ਆਮ ਭਾਸ਼ਾ ਵਿੱਚ ਲਿਖੇ ਗਏ ਹਨ ਜੋ ਵਧੀਆ ਗੱਲ ਹੈ।
ਪਰਫੌਰਮੰਸਿਸ ਵਿੱਚ ਗਿੱਪੀ ਗਰੇਵਾਲ ਦੀ ਅਦਾਕਾਰੀ ਦਿਲਚਸਪ ਹੈ। ਇੱਕ ਔਟੋ ਡਰਾਈਵਰ ਦਾ ਕਿਰਦਾਰ ਨਿਭਾਉਣ ਦੀ ਚੋਣ ਕਰਨਾ ਹੀ ਆਪਣੇ ਆਪ 'ਚ ਕਾਬਿਲੇ ਤਾਰੀਫ ਹੈ। ਅਤੇ ਉਸਨੂੰ ਵਧੀਆ ਨਿਭਾਇਆ ਵੀ ਹੈ ਗਿੱਪੀ ਨੇ। ਸਮੀਪ ਕੰਗ ਜੋ ਕਾਫੀ ਸਮੇਂ ਬਾਅਦ ਅਦਾਕਾਰੀ ਵਿੱਚ ਨਜ਼ਰ ਆਏ ਹਨ ਬੇਹਦ ਨੈਚੁਰਲ ਸਨ ਕੈਮਰਾ 'ਤੇ। ਉਹਨਾਂ ਦੀ ਅਸਲ ਜ਼ਿੰਦਗੀ ਦੀ ਪਤਨੀ ਆਨਸਕ੍ਰੀਨ ਪਤਨੀ ਵੀ ਬਣੀ ਹੈ ਅਤੇ ਉਹਨਾਂ ਨੇ ਵੀ ਚੰਗਾ ਕੰਮ ਕੀਤਾ ਹੈ। ਸਮੀਪ ਪੂਰੇ ਕਿਰਦਾਰ ਵਿੱਚ ਹਨ ਅਤੇ ਕਿਤੇ ਵੀ ਫੇਕ ਨਹੀਂ ਲੱਗਦੇ। ਗੀਤਾ ਬਸਰਾ ਨੇ ਵੀ ਬਿਹਤਰੀਨ ਕੰਮ ਕੀਤਾ ਹੈ ਅਤੇ ਇਸ ਤਰ੍ਹਾਂ ਦਾ ਕਿਰਦਾਰ ਚੁਣਨ ਲਈ ਵੀ ਉਹਨਾਂ ਨੂੰ ਬਹੁਤ ਸ਼ਾਬਾਸ਼ੀ। ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹੋਰ ਅਦਾਕਾਰਾਂ ਦਾ ਵੀ ਕੰਮ ਵਧੀਆ ਹੈ।
ਫਿਲਮ ਮੋਹਾਲੀ ਵਿੱਚ ਸ਼ੂਟ ਹੋਈ ਹੈ ਅਤੇ ਲੋਕੇਸ਼ੰਨਸ ਬਹੁਤ ਲਿਮਿਟਡ ਹਨ। ਪਰ ਉਹਨਾਂ ਦਾ ਵੀ ਸਹੀ ਇਸਤੇਮਾਲ ਨਹੀਂ ਕੀਤਾ ਗਿਆ। ਸਿਨੇਮਟੌਗ੍ਰਫੀ ਬੇਹਦ ਕਮਜ਼ੋਰ ਹੈ ਜਿਸਦਾ ਸਾਰਾ ਦੋਸ਼ ਡੀਓਪੀ ਨੂੰ ਜਾਂਦਾ ਹੈ। ਫਿਲਮ ਦਾ ਸੰਗੀਤ ਸਕ੍ਰਿਪਟ ਦੇ ਅਨੁਸਾਰ ਹੈ ਅਤੇ ਕਹਾਣੀ ਨਾਲ ਜਾਂਦਾ ਹੈ। ਬੈਕਗਰਾਉਂਡ ਸਕੋਰ ਵੀ ਐਪਟ ਹੈ।
ਸਮੀਪ ਕੰਗ ਨੇ ਫਿਲਮ ਦਾ ਨਿਰਦੇਸ਼ਨ ਵੀ ਆਪ ਹੀ ਕੀਤਾ ਹੈ। ਪਰ ਡਾਇਰੈਕਸ਼ਨ ਵਿੱਚ ਕਈ ਖਾਮੀਆਂ ਰਹਿ ਗਇਆਂ। ਸਮੀਪ ਜੋ ਸੁਨੇਹੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ ਸੀ ਉਹ ਤਾਂ ਪਹੁੰਚ ਗਿਆ ਪਰ ਜਿਸ ਥਰਿਲ ਦੀ ਫਿਲਮ ਨੂੰ ਲੋੜ ਸੀ, ਉਹ ਨਹੀਂ ਦੇ ਸਕੇ। ਜੇ ਥੋੜਾ ਸਸਪੈਂਸ ਹੋਰ ਜੋੜ ਦਿੰਦੇ ਤਾਂ ਕਹਾਣੀ ਵਿੱਚ ਹੋਰ ਵੀ ਮਜ਼ਾ ਆਉਣਾ ਸੀ।
ਓਵਰਆਲ ਲੌਕ ਇੱਕ ਵਧੀਆ ਕੋਸ਼ਿਸ਼ ਹੈ ਪੰਜਾਬੀ ਦਰਸ਼ਕਾਂ ਨੂੰ ਚੰਗੇ ਅਤੇ ਵੱਖਰੇ ਤਰੀਕੇ ਦੇ ਸਿਨੇਮਾ ਵੱਲ ਲੈਕੇ ਜਾਣ ਦੀ।