ਮੁੰਬਈ: ਫਿਲਮ 'ਐ ਦਿਲ ਹੈ ਮੁਸ਼ਕਿਲ' ਨੇ ਹੁਣ ਤਕ 90 ਕਰੋੜ ਰੁਪਏ ਕਮਾ ਲਏ ਹਨ। ਜਲਦ ਫਿਲਮ ਭਾਰਤ ਵਿੱਚ ਕਮਾਈ ਨੂੰ ਵੇਖਦੇ ਹੋਏ 100 ਕਰੋੜ ਕਲੱਬ ਦਾ ਹਿੱਸਾ ਬਣ ਜਾਏਗੀ। ਤਰਨ ਆਦਰਸ਼ ਨੇ ਟਵਿਟਰ 'ਤੇ ਫਿਲਮ ਦੀ ਕਲੈਕਸ਼ਨ ਬਾਰੇ ਜਾਣਕਾਰੀ ਦਿੱਤੀ। ਦੂਜੇ ਹਫਤੇ ਵਿੱਚ ਵੀ ਫਿਲਮ ਚੰਗੀ ਕਮਾਈ ਕਰ ਰਹੀ ਹੈ।
ਹਾਲਾਂਕਿ ਦੂਜੇ ਹਫਤੇ ਇਨ੍ਹਾਂ ਫਿਲਮਾਂ ਨੂੰ ਟੱਕਰ ਦੇਣ ਲਈ ਕੋਈ ਵੱਡੀ ਬਾਲੀਵੁੱਡ ਫਿਲਮ ਰਿਲੀਜ਼ ਨਹੀਂ ਹੋਈ ਹੈ। ਹਾਲੀਵੁੱਡ ਫਿਲਮ 'ਡਾਕਟਰ ਸਟ੍ਰੇਂਜ' ਜ਼ਰੂਰ ਰਿਲੀਜ਼ ਹੋਈ ਹੈ, ਪਰ ਵੇਖਣਾ ਹੋਏਗਾ ਕਿ ਉਹ ਭਾਰਤੀ ਦਰਸ਼ਕਾਂ ਨੂੰ ਕਿੰਨਾ ਖਿੱਚਦੀ ਹੈ।
'ਐ ਦਿਲ ਹੈ ਮੁਸ਼ਕਿਲ' ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਫਿਲਮ ਵਿੱਚ ਅਨੁਸ਼ਕਾ ਸ਼ਰਮਾ, ਰਣਬੀਰ ਕਪੂਰ, ਐਸ਼ਵਰਿਆ ਰਾਏ ਬੱਚਨ ਤੇ ਫਵਾਦ ਖਾਨ ਹਨ।