ਮੁੰਬਈ: ਅਦਾਕਾਰ ਅਕਸ਼ੇ ਕੁਮਾਰ ਤੇ ਭੂਮੀ ਪੇਡਨੇਕਰ ਦੀ ਨਵੀਂ ਫਿਲਮ ਟੌਏਲੇਟ: ਏਕ ਪ੍ਰੇਮ ਕਥਾ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਸ਼ੂਟਿੰਗ ਮਥੁਰਾ ਵਿੱਚ ਹੋ ਰਹੀ ਹੈ। ਇਸ ਫਿਲਮ ਇੱਕ ਕੌਮੇਡੀ ਹੈ। ਫਿਲਮ ਦਾ ਨਿਰਦੇਸ਼ਨ ਨੀਰਜ ਪਾਂਡੇ ਕਰ ਰਹੇ ਹਨ।


 


ਅਕਸ਼ੇ ਨੇ ਸੋਸ਼ਲ ਮੀਡੀਆ 'ਤੇ ਇਹ ਸੈਲਫੀ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਅਕਸ਼ੇ ਤੇ ਭੂਮੀ ਦੋਵੇਂ ਹੀ ਟੌਏਲੇਟ ਵਿੱਚ ਨਜ਼ਰ ਆ ਰਹੇ ਹਨ। ਇਹ ਦੋਹਾਂ ਦੀ ਪਹਿਲੀ ਇਕੱਠੇ ਫਿਲਮ ਹੈ।

ਭੂਮੀ ਫਿਰ ਇੱਕ ਦੇਸੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਹਾਲਾਂਕਿ ਆਪਣੀ ਪਹਿਲੀ ਫਿਲਮ ਤੋਂ ਬਾਅਦ ਉਨ੍ਹਾਂ ਨੇ ਕਾਫੀ ਭਾਰ ਘਟਾਇਆ ਹੈ।