ਸਿੰਗਰ ਸੁਨਿਧੀ ਨੇ ਸ਼ੇਅਰ ਕੀਤੀ ਬੇਟੇ ਦੀ ਪਹਿਲੀ ਫੋਟੋ
ਏਬੀਪੀ ਸਾਂਝਾ | 28 May 2018 05:56 PM (IST)
ਮੁੰਬਈ: ਬਾਲੀਵੱਡ ਸਿੰਗਰ ਸੁਨਿਧੀ ਚੌਹਾਨ ਇਸੇ ਸਾਲ ਜਨਵਰੀ ‘ਚ ਮਾਂ ਬਣੀ ਹੈ। ਉਹ ਪਹਿਲੀ ਵਾਰ ਇੱਕ ਬੇਟੇ ਦੀ ਮਾਂ ਬਣੀ ਹੈ। ਸੁਨਿਧੀ ਚੌਹਾਨ ਨੇ ਆਪਣੇ ਪਰਿਵਾਰ ਤੇ ਕੰਮ ਨੂੰ ਕਾਫੀ ਚੰਗੀ ਤਰ੍ਹਾਂ ਮੈਨੇਜ ਕੀਤਾ ਹੋਇਆ ਹੈ। ਬੇਟੇ ਦੇ ਜਨਮ ਤੋਂ ਬਾਅਦ ਹੁਣ ਸੁਨਿਧੀ ਨੇ ਸੋਸ਼ਲ ਮੀਡੀਆ ‘ਤੇ ਵਾਪਸੀ ਕੀਤੀ ਹੈ ਤੇ ਨਾਲ ਹੀ ਸ਼ੇਅਰ ਕੀਤੀ ਹੈ ਆਪਣੇ ਕਿਊਟ ਬੇਟੇ ਦੀ ਫੋਟੋ ਵੀ। ਇਸ ਫੋਟੋ ਨੂੰ ਦੇਖ ਕੇ ਤੁਸੀਂ ਪੱਕਾ ਕੁਝ ਹੱਦ ਤੱਕ ਤੈਮੂਰ ਅਲੀ ਖਾਨ ਨੂੰ ਭੁੱਲ ਜਾਓਗੇ। ਸੁਨਿਧੀ ਦਾ ਇਹ ਪਹਿਲਾ ਬੇਬੀ ਹੈ ਪਰ ਉਸ ਦਾ ਇਹ ਦੂਜਾ ਵਿਆਹ ਹੈ। ਸੁਨਿਧੀ ਦਾ ਪਹਿਲਾ ਵਿਆਹ ਜ਼ਿਆਦਾ ਸਮਾਂ ਚਲ ਨਹੀਂ ਸਕਿਆ ਤੇ ਉਸ ਨੇ ਆਪਣੀ ਜਿੰਦਗੀ ‘ਚ ਅੱਗੇ ਵਧਣ ਦਾ ਫੈਸਲਾ ਲਿਆ।