ਮੁੰਬਈ: ਮਿਥੁਨ ਚੱਕਰਵਰਤੀ ਦੇ ਬੇਟੇ ਮਹਾਅਕਸ਼ੇ ਸਾਉਥ ਦੀ ਐਕਟਰਸ ਮਦਾਲਸਾ ਸ਼ਰਮਾ ਨਾਲ 7 ਜੁਲਾਈ ਨੂੰ ਵਿਆਹ ਕਰਨ ਵਾਲੇ ਸੀ, ਪਰ ਵਿਆਹ ਤੋਂ ਸਿਰਫ 5 ਦਿਨ ਪਹਿਲਾਂ ਹੀ ਮਹਾਅਕਸ਼ੇ ‘ਤੇ ਰੇਪ ਦੇ ਇਲਜ਼ਾਮ ਲੱਗ ਗਏ। ਇਸ ਤੋਂ ਬਾਅਦ ਵਿਆਹ ਨੂੰ ਟਾਲ ਦਿੱਤਾ ਗਿਆ ਸੀ। ਹੁਣ ਖ਼ਬਰ ਆਈ ਹੈ ਕਿ ਦੋਵਾਂ ਨੇ ਉਟੀ ‘ਚ ਵਿਆਹ ਕਰ ਲਿਆ ਹੈ।
ਸ਼ਨੀਵਾਰ ਨੂੰ ਮਹਾਅਕਸ਼ੇ ਤੇ ਉਸ ਦੀ ਮਾਂ ਗੀਤਾ ਬਾਲੀ ਨੂੰ ਅਦਾਲਤ ਵੱਲੋਂ ਜ਼ਮਾਨਤ ਵੀ ਮਿਲ ਗਈ ਸੀ। ਰੇਪ ਦਾ ਇਲਜ਼ਾਮ ਲਾਉਣ ਵਾਲੀ ਔਰਤ ਨਾਲ ਮਹਾਅਕਸ਼ੇ ਦੇ ਕਾਫੀ ਚੰਗੇ ਰਿਸ਼ਤੇ ਸੀ। ਇਸ ਦੇ ਨਾਲ ਹੀ ਔਰਤ ਖੁਦ ਨੂੰ ਮਹਾਅਕਸ਼ੇ ਦੀ ਪਤਨੀ ਕਹਿੰਦੀ ਸੀ। ਮਹਿਲਾ ਨੇ ਕਿਹਾ ਮਹਾਅਕਸ਼ੇ 4 ਸਾਲ ਤੋਂ ਵਿਆਹ ਦਾ ਲਾਰਾ ਲਾ ਕੇ ਉਸ ਨਾਲ ਲਗਾਤਾਰ ਬਲਾਤਕਾਰ ਕਰ ਰਿਹਾ ਹੈ। ਹੁਣ ਕਿਸੇ ਹੋਰ ਨਾਲ ਵਿਆਹ ਕਰ ਰਿਹਾ ਹੈ।
ਜੇਕਰ ਮਿਥੁਨ ਦੀ ਨੂੰਹ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਉਥ ਦੀ ਜਾਣੀ-ਪਛਾਣੀ ਐਕਟਰਸ ਹੈ ਜਿਸ ਨੇ ਸਾਉਥ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਮਦਾਲਸਾ ਨੇ ਸਾਉਥ ਦੇ ਨਾਲ-ਨਾਲ ਬਾਲੀਵੁੱਡ ਦੀ ‘ਸਮਾਰਟ ਐਂਡ ਕੰਪਨੀ’ ਨਾਂ ਦੀ ਫ਼ਿਲਮ ‘ਚ ਵੀ ਕੰਮ ਕੀਤਾ ਹੈ।