ਮੁੰਬਈ: ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪਹਿਲੀ ਵਾਰ ਭਾਰਤੀ ਸਿਨੇਮਾ ਦੇ ਪਰਦੇ 'ਤੇ ਬੋਲਡ ਰੋਲ ਵਿੱਚ ਨਜ਼ਰ ਆਵੇਗੀ। ਗੱਲ ਕਰ ਰਹੇ ਹਾਂ ਫਿਲਮ 'ਐ ਦਿਲ ਹੈ ਮੁਸ਼ਕਿਲ' ਬਾਰੇ ਜਿਸ ਵਿੱਚ ਉਨ੍ਹਾਂ ਨੇ ਰਣਬੀਰ ਨਾਲ ਬੋਲਡ ਸੀਨ ਦਿੱਤੇ ਹਨ। ਇਨ੍ਹਾਂ ਸੀਨਜ਼ ਬਾਰੇ ਕਾਫੀ ਚਰਚਾ ਹੋ ਰਹੀ ਸੀ ਤੇ ਆਖਰਕਾਰ ਐਸ਼ ਨੇ ਇਸ 'ਤੇ ਚੁੱਪੀ ਤੋੜੀ ਹੈ।
ਐਸ਼ ਨੇ ਕਿਹਾ, "ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਫਿਲਮ ਵਿੱਚ ਆਪਣੇ ਕਿਰਦਾਰ ਤੇ ਉਸ ਦੇ ਸਫਰ ਬਾਰੇ। ਇਹ ਘਟੀਆ ਕਿਰਦਾਰ ਨਹੀਂ ਹੈ ਤੇ ਮੇਰੇ ਨਿਰਦੇਸ਼ਕ ਨੇ ਇਸ ਨੂੰ ਇੱਕ ਚੰਗੇ ਢੰਗ ਨਾਲ ਪੇਸ਼ ਕੀਤਾ ਹੈ। ਮੈਨੂੰ ਇਨ੍ਹਾਂ ਸੀਨਜ਼ ਨੂੰ ਕਰਦੇ ਹੋਏ ਕੋਈ ਪ੍ਰੇਸ਼ਾਨੀ ਨਹੀਂ ਹੋਈ ਕਿਉਂਕਿ ਮੇਰੇ ਨਿਰਦੇਸ਼ਕ ਨਾਲ ਚੰਗੀ ਟਿਊਨਿੰਗ ਸੀ।"
ਇਸ ਫਿਲਮ ਵਿੱਚ ਰਣਬੀਰ ਤੇ ਐਸ਼ ਦੇ ਨਾਲ ਅਨੁਸ਼ਕਾ ਤੇ ਫਵਾਦ ਖਾਨ ਵੀ ਹਨ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।