1 ਸੁਪਰਸਟਾਰ ਰਿਤਿਕ ਰੌਸ਼ਨ ਦੀ ਆਗਾਮੀ ਫ਼ਿਲਮ 'ਕਾਬਿਲ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਵਿੱਚ ਰਿਤਿਕ ਰੌਸ਼ਨ ਦੀ ਸਿਰਫ਼ ਆਵਾਜ਼ ਸੁਣਾਈ ਦੇ ਰਹੀ ਹੈ। ਫ਼ਿਲਮ ਦਾ ਪੂਰਾ ਟ੍ਰੇਲਰ 26 ਅਕਤੂਬਰ ਨੂੰ ਰਿਲੀਜ਼ ਹੋਵੇਗਾ ਪੂਰੀ ਫ਼ਿਲਮ 26 ਜਨਵਰੀ ਨੂੰ ਰਿਲੀਜ਼ ਹੋਵੇਗੀ। ਰਿਤਿਕ ਦੇ ਨਾਲ ਇਸ ਫ਼ਿਲਮ ਵਿੱਚ ਯਾਮੀ ਗੌਤਮ ਮੁੱਖ ਰੋਲ 'ਚ ਹੈ।
2 ਅਜੈ ਦੇਵਗਨ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ 'ਸ਼ਿਵਾਏ' ਤੋਂ ਬੱਚੇ ਜ਼ਰੂਰ ਪ੍ਰੇਰਨਾ ਲੈਣਗੇ। ਸ਼ਿਵਾਏ ਟੀ ਵੀ ਸ਼ੋਅ 'ਸ਼ਿਵਾ' ਨਾਲ ਸਬੰਧਿਤ ਹੈ। ਅਜੈ ਨੂੰ ਯਕੀਨ ਹੈ ਕਿ ਬੱਚਿਆਂ ਨੂੰ ਸ਼ਿਵਾਏ ਪਸੰਦ ਆਵੇਗੀ। ਇਹ ਫ਼ਿਲਮ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ।
3 ਜੌਨ ਅਤੇ ਸੋਨਾਕਸ਼ੀ ਦੀ ਫ਼ਿਲਮ 'ਫੋਰਸ 2' ਦਾ ਗੀਤ 'ਰੰਗ ਲਾਲ' ਰਿਲੀਜ਼ ਹੋ ਗਿਆ ਹੈ । ਗੀਤ ਦੀ ਵੀਡੀਓ ਵਿੱਚ ਜੌਨ ਅਤੇ ਸੋਨਾਕਸ਼ੀ ਗਾਇਕ ਦੇ ਰੂਪ ਵਿੱਚ ਦਿਖਾਈ ਦੇ ਰਹੇ ਹਨ।
4 ਪ੍ਰਕਾਸ਼ ਝਾ ਦੀ ਫ਼ਿਲਮ 'ਲਿਪਸਟਿਕ ਅੰਡਰ ਮਾਈ ਬੁਰਕਾ' ਦਾ ਪ੍ਰੀਮੀਅਰ ਨਵੰਬਰ 'ਚ ਸਵੀਡਨ 'ਚ ਹੋਣ ਵਾਲੇ ਸਟਾਕ ਹੋਮ ਅੰਤਰਰਾਸ਼ਟਰੀ ਫ਼ਿਲਮ ਮਹਾਂ ਉਤਸਵ 'ਚ ਹੋਵੇਗਾ।
5 ਫ਼ਿਲਮ 'ਐਮ.ਐਸ. ਧੋਨੀ ਦਾ ਅਨਟੋਲਡ ਸਟੋਰੀ' ਸਾਲ ਦੀ ਦੂਜੀ ਸਭ ਤੋਂ ਵੱਧ ਘਰੇਲੂ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਇਸ ਫ਼ਿਲਮ ਨੇ ਕਮਾਈ ਦੇ ਮਾਮਲੇ ਵਿੱਚ ਅਕਸ਼ੇ ਦੀ 'ਰੁਸਤਮ' ਅਤੇ 'ਏਅਰਲਿਫਟ' ਨੂੰ ਵੀ ਪਿੱਛੇ ਛੱਡ ਦਿੱਤਾ। ਘਰੇਲੂ ਬਾਜ਼ਾਰ 'ਚ ਇਹ ਫ਼ਿਲਮ 129.50 ਕਰੋੜ ਕਮਾ ਚੁੱਕੀ ਹੈ ਜਦਕਿ ਦੁਨੀਆ ਭਰ 'ਚ ਫ਼ਿਲਮ ਨੇ 215 ਕਰੋੜ ਕਮਾਏ ਹਨ।
6 ਫ਼ਿਲਮਕਾਰ-ਅਭਿਨੇਤਾ ਅਜੈ ਦੇਵਗਨ ਨੇ ਆਪਣੀ ਆਗਾਮੀ ਫ਼ਿਲਮ 'ਸ਼ਿਵਾਏ' ਦੇ ਇੱਕ ਸ਼ੋਅ ਦੀ ਪੂਰੀ ਕਮਾਈ ਉੜੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਮੀਡੀਆ ਰਿਪੋਰਟ ਅਨੁਸਾਰ ਰਿਲੀਜ਼ ਡੇਟ ਦਾ ਜੋ ਸਭ ਤੋਂ ਵੱਡਾ ਸ਼ੋਅ ਹੋਵੇਗਾ ਉਸ ਦੀ ਕਮਾਈ ਪਰਿਵਾਰਾਂ ਨੂੰ ਦਿੱਤੀ ਜਾਵੇਗੀ।
7 ਅਭਿਨੇਤਰੀ ਅਤੇ ਫ਼ਿਲਮਕਾਰ ਪੂਜਾ ਭੱਟ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੰਮ ਕਰਨ ਵਾਲੇ ਪਾਕਿਸਤਾਨੀ ਕਲਾਕਾਰਾਂ ਦੇ ਖ਼ਿਲਾਫ਼ ਜਾਰੀ ਮੁਹਿੰਮ ਰਾਸ਼ਟਰਵਾਦ ਨਹੀਂ ਬਲਕਿ ਸਕੂਲਾਂ ਵਿੱਚ ਹੋਣ ਵਾਲੀ ਦਾਦਾਗਿਰੀ ਹੈ। ਪੂਜਾ ਨੇ ਟਵੀਟਰ ਉੱਤੇ ਵਿਚਾਰ ਸਾਂਝੇ ਕੀਤੇ ਹਨ।
8 ਸੁਪਰਸਟਾਰ ਅਕਸ਼ੇ ਕੁਮਾਰ ਦੀ ਆਜ਼ਾਦੀ ਦਿਹਾੜੇ 2018 ਮੌਕੇ ਆਉਣ ਵਾਲੀ ਫ਼ਿਲਮ 'ਗੋਲਡ' ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ। ਫ਼ਿਲਮ ਸਨ 1948 ਵਿੱਚ ਭਾਰਤ ਦੀ ਆਜ਼ਾਦੀ ਮਗਰੋਂ ਜਿੱਤੇ ਗਏ ਪਹਿਲੇ ਉਲੰਪਿਕ ਗੋਲਡ ਮੈਡਲ ਤੇ ਆਧਾਰਿਤ ਹੈ।