ਨਵੀਂ ਦਿੱਲੀ: ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਿਰਮਾਤਾ ਮੁਕੇਸ਼ ਭੱਟ ਨਾਲ ਵਾਅਦਾ ਕੀਤਾ ਹੈ ਕਿ ਫਿਲਮਕਾਰ ਕਰਨ ਜੌਹਰ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀਵਾਲੀ ਦੇ ਦੋ ਦਿਨ ਪਹਿਲਾਂ ਆਰਾਮ ਨਾਲ ਰਿਲੀਜ਼ ਕੀਤੀ ਜਾਵੇਗੀ। ਭੱਟ ਨੂੰ ਡਰ ਸੀ ਕਿ ਐਮ.ਐਨ.ਐਸ. ਫਿਲਮ ਦੀ ਰਿਲੀਜ਼ ਵਿੱਚ ਕੋਈ ਅੜਚਨ ਨਾ ਪਾਵੇ ਜਿਸ ਤਰ੍ਹਾਂ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਕਿਹਾ, "ਅਸੀਂ ਐਨਟਰਟੇਨਰ ਹਾਂ, ਆਰਟਿਸਟ ਨਾਲ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹਾਂ, ਫਿਰ ਉਹ ਪਾਕਿਸਤਾਨ ਦੇ ਹੋਣ ਜਾਂ ਫਿਰ ਅਫਰੀਕਾ ਦੇ।"

ਉਨ੍ਹਾਂ ਕਿਹਾ, ਭਾਰਤ ਵਿੱਚ ਕਿਸੇ ਨੂੰ ਜ਼ਬਰਦਸਤੀ ਫਿਲਮ ਵੇਖਣ ਨੂੰ ਨਹੀਂ ਕਹਿ ਰਹੇ ਪਰ ਜੇ ਕੋਈ ਵੇਖਣਾ ਚਾਹੁੰਦਾ ਹੈ ਤਾਂ ਹਿੰਸਾ ਨਾਲ ਉਸ ਨੂੰ ਰੋਕਣਾ ਚੰਗਾ ਨਹੀਂ।

ਸੋ ਗ੍ਰਹਿ ਮੰਤਰੀ ਨੇ ਤਾਂ ਆਪਣੇ ਵੱਲੋਂ ਸੁਰੱਖਿਆ ਦਾ ਪੂਰਾ ਇੰਤਜ਼ਾਮ ਕਰਨ ਦਾ ਵਾਅਦਾ ਕਰ ਦਿੱਤਾ ਹੈ। ਵੇਖਣਾ ਹੋਏਗਾ ਕਿ ਐਮ.ਐਨ.ਐਸ. ਇਸ 'ਤੇ ਕੀ ਕਹਿੰਦੀ ਹੈ। ਐਮ.ਐਨ.ਐਸ. ਨੇ ਧਮਕੀ ਦਿੱਤੀ ਸੀ ਕਿ ਜੇ ਫਿਲਮ ਵਿੱਚੋਂ ਫਵਾਦ ਖਾਨ ਨੂੰ ਨਹੀਂ ਹਟਾਇਆ ਗਿਆ, ਤਾਂ ਉਹ ਕੁਝ ਵੀ ਕਰ ਸਕਦੇ ਹਨ।