ਚੰਡੀਗੜ੍ਹ: ਦਿਲਪ੍ਰੀਤ ਢਿੱਲੋਂ ਦਾ ਨਵਾਂ ਗੀਤ 'ਸ਼ਰੇਆਮ ਆਪਣੀ' ਰਿਲੀਜ਼ ਹੋਇਆ ਹੈ। ਇਸ ਗਾਣੇ ਦੇ ਬੋਲ ਤੇ ਵੀਡੀਓ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਇੱਕ ਸੈਲੇਬ੍ਰਿਟੀ ਦੀ ਪ੍ਰੇਮਿਕਾ ਉਸ ਤੋਂ ਆਪਣਾ ਹੱਕ ਮੰਗ ਰਹੀ ਹੈ। ਵੀਡੀਓ ਵਿੱਚ ਖੁਦ ਦਿਲਪ੍ਰੀਤ, ਦਿਲਪ੍ਰੀਤ ਬਣਕੇ ਅਦਾਕਾਰੀ ਕਰ ਰਹੇ ਹਨ। ਇਹ ਗੀਤ ਸਾਫ ਸਾਡੀ ਪੰਜਾਬੀ ਗਾਇਕਾਂ 'ਤੇ ਵਿਅੰਗ ਕੱਸਦਾ ਹੈ।



ਪੰਜਾਬੀ ਗਾਇਕ ਅਕਸਰ ਆਪਣੀ ਲਵ ਲਾਈਫ ਨੂੰ ਲੁਕੋ ਕੇ ਰੱਖਣਾ ਪਸੰਦ ਕਰਦੇ ਹਨ। ਇਹ ਗਾਣਾ ਵੀ ਉਸੇ ਟ੍ਰੈਂਡ ਵੱਲ ਇਸ਼ਾਰਾ ਕਰ ਰਿਹਾ ਹੈ।

ਉਮੀਦ ਹੈ ਕਿ ਦਿਲਪ੍ਰੀਤ ਦੀ ਇਹ ਨਸੀਹਤ ਉਨ੍ਹਾਂ ਦੇ ਸਾਥੀਆਂ ਨੂੰ ਪਸੰਦ ਆਵੇਗੀ। ਦਿਲਪ੍ਰੀਤ ਖੁਦ ਵੀ ਸਾਰਿਆਂ ਦੇ ਸਾਹਮਣੇ ਸ਼ਰੇਆਮ ਆਪਣੇ ਪਿਆਰ ਨੂੰ ਅਪਣਾਉਣਗੇ।