1……ਗਾਇਕ ਦਿਲਪ੍ਰੀਤ ਢਿਲੋਂ ਦਾ ਨਵਾਂ ਗੀਤ 'ਸ਼ਰੇਆਮ ਆਪਣੀ' ਰਿਲੀਜ਼ ਹੋ ਗਿਆ ਹੈ ਜਿਸ ਦੀ ਵੀਡੀਓ ਵਿੱਚ ਵੀ ਦਿਲਪ੍ਰੀਤ ਇੱਕ ਸਟਾਰ ਗਾਇਕ ਬਣੇ ਦਿਖ ਰਹੇ ਹਨ। ਦਿਲਪ੍ਰੀਤ 'ਗੁੰਡੇ ਨੰਬਰ 1' ਅਤੇ 'ਗੁਲਾਬ' ਵਰਗੇ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ

2.. ਆਗਾਮੀ ਫਿਲਮ 'ਲਕੀਰਾਂ' ਦਾ ਨਵਾਂ ਗੀਤ 'ਵਿਆਹ ਬੋਲੀਆਂ' ਰਿਲੀਜ਼ ਹੋਇਆ ਹੈ ਜਿਸ ਵਿੱਚ ਨਛੱਤਰ ਗਿੱਲ, ਫਿਰੋਜ਼ ਖਾਨ ਅਤੇ ਜਸਪਿੰਦਰ ਨਰੂਲਾ ਨੇ ਬੋਲੀਆਂ ਪਾਈਆਂ ਹਨ । ਫਿਲਮ 'ਚ ਹਰਮਨ ਵਿਰਕ ਅਤੇ ਯੁਵਿਕਾ ਚੌਧਰੀ ਲੀਡ ਰੋਲ ਨਿਭਾ ਰਹੇ ਹਨ। 'ਲਕੀਰਾਂ' 21 ਅਕਤੂਬਰ ਨੂੰ ਰਿਲੀਜ਼ ਹੋਵੇਗੀ।

3….ਗੀਤਕਾਰ ਤੋਂ ਗਾਇਕ ਬਣੇ ਤਰਸੇਮ ਜੱਸਡ਼ ਦੇ ਗੀਤ 'ਅਸੂਲ' ਦੀ ਵੀਡੀਓ ਰਿਲੀਜ਼ ਕੀਤੀ ਗਈ ਹੈ। ਇਸਤੋਂ ਪਹਿਲਾਂ ਗੀਤ ਆਡਿਓ ਰਾਂਹੀ ਵੀ ਕਾਫੀ ਪਸੰਦ ਕੀਤਾ ਗਿਆ ਸੀ। ਗੀਤ ਦੀ ਵੀਡੀਓ ਵਿੱਚ ਵਿਦੇਸ਼ਾਂ ਅੰਦਰ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ ਦਾ ਮੁੱਦਾ ਚੁੱਕਿਆ ਗਿਆ ਹੈ।
4….ਮਹਾਨਾਇਕ ਅਮਿਤਾਭ ਬੱਚਨ ਨੇ 'ਸਰਕਾਰ' ਫਿਲਮ ਦੇ ਤੀਜੇ ਸੀਕੁਅਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬਿੱਗ ਬੀਨੇ ਟਵਿਟਰ ਤੇ ਲਿੱਖਿਆ 'ਸਰਕਾਰ 3' ਦਾ ਪਹਿਲਾ ਦਿਨ। ਪੂਰੀ ਤਰਾਂ ਨਵਾਂ ਵਾਤਾਵਰਨ, ਨਵਾਂ ਸੈੱਟ ਇਥੋ ਤੱਕ ਕਿ ਕਹਾਣੀ ਦਾ ਡਿਜ਼ਾਇਨ, ਕਿਰਦਾਰ ਅਤੀਤ ਨਾਲ ਜੁਡ਼ੇ ਹਨ।

5….ਸੁਪਰਸਟਾਰ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਦੀ ਫਿਲਮ 'ਡੀਅਰ ਜ਼ਿੰਦਗੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਸ਼ਾਹਰੁਖ ਸਮੁੰਦਰ ਨਾਲ ਕਬੱਡੀ ਖੇਡਦੇ ਦਿਖ ਰਹੇ ਹਨ। ਫਿਲਮ ਨੂੰ ਗੌਰੀ ਸ਼ਿੰਦੇ ਨੇ ਡਾਇਰੈਕਟ ਕੀਤਾ ਹੈ ਜੋ 25 ਨਵੰਬਰ ਨੂੰ ਰਿਲੀਜ਼ ਹੋਵੇਗੀ।

6….ਅਦਾਕਾਰਾ ਇਲੀਆਨਾ ਡੀ ਕਰੂਜ਼ ਅਤੇ ਪਾਕਿਸਤਾਨੀ ਗਾਇਕ ਆਤਿਫ ਅਸਲਮ ਤੁਰਕੀ ਵਿੱਚ ਸ਼ੂਟ ਕਰ ਰਹੇ ਨੇ। ਇਹ ਸ਼ੂਟਿੰਗ ਇੱਕ ਰੋਮਾਂਟਿਕ ਸੌਂਗ ਦੀ ਲੱਗ ਰਹੀ ਹੈ ਜਿਸਨੂੰ ਬੇਹਦ ਖੂਬਸੂਰਤ ਲੋਕੇਸ਼ਨਸ ਤੇ ਫਿਲਮਾਇਆ ਗਿਆ ਹੈ । ਗੀਤ ਦਾ ਨਿਰਦੇਸ਼ਨ ਕੋਰੀਓਗ੍ਰਾਫਰ ਅਹਿਮਦ ਖਾਨ ਕਰ ਰਹੇ ਹਨ।

7…..ਅਭਿਨੇਤਰੀ ਬਿਪਾਸ਼ਾ ਬਾਸੂ ਨੇ ਵਿਆਹ ਮਗਰੋਂ ਕੱਲ ਆਪਣਾ ਪਹਿਲਾ ਕਰਵਾਚੌਥ ਸੈਲੀਬ੍ਰੇਟ ਜਿਸਦੀਆਂ ਤਸਵੀਰਾਂ ਬਿਪਾਸ਼ਾ ਨੇ ਇੰਸਟਾਗਰਾਮ ਤੇ ਸਾਂਝੀਆਂ ਕੀਤੀਆ। ਬਿਪਾਸ਼ਾ ਨੇ ਪਿੰਕ ਕਲਰ ਦਾ ਸਲਵਾਰ ਸੂਟ ਪਾਇਆ ਸੀ ਅਤੇ ਕੰਪਲੀਟ ਸੁਹਾਗਨ ਦੀ ਲੁੱਕ ਵਿੱਚ ਨਜ਼ਰ ਆ ਰਹੀ ਸੀ।

8…ਫਿਲਮ 'ਐ ਜਿਲ ਹੈ ਮੁਸ਼ਕਿਲ' ਦੀ ਡਿਸਟੀਬਿਊਟਰ ਕੰਪਨੀ ਫੌਕਸ ਸਟਾਰ ਸਟੂਡੀਓ ਦੇ ਸੀਈਓ ਦਾ ਕਹਿਣਾ ਹੈ ਕਿ ਕਰਨ ਜੌਹਰ ਇੱਕ ਦੇਸ਼ ਭਗਤ ਭਾਰਤੀ ਹਨ ਜਿਹਨਾਂ ਦੇ ਰਾਸ਼ਟਰਵਾਦ 'ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ । ਫੌਕਸ ਸਟਾਰ ਸਟੂਡਿਓ ਪੂਰੇ ਦਿਲ ਨਾਲ ਇਸ ਮੁਸ਼ਕਿਲ ਘਡ਼ੀ ਵਿੱਚ ਕਰਨ ਦੇ ਨਾਲ ਖਡ਼ਾ ਹੈ।

9….ਫਿਲਮ ਨਿਰਦੇਸ਼ਕ ਸ਼ਿਆਮ ਬੇਨੇਗਲ ਨੇ ਕਿਹਾ ਕਿ ਬਡ਼ੇ ਦੁੱਖ ਦੀ ਗੱਲ ਹੈ ਕਿ 'ਐ ਦਿਲ ਹੈ ਮੁਸ਼ਕਿਲ' ਦੇ ਨਿਰਮਾਤਾ ਨੂੰ ਆਪਣੀ ਦੇਸ਼ ਭਗਤੀ ਸਾਬਿਤ ਕਰਨੀ ਪੈ ਰਹੀ ਹੈ । ਕਰਨ ਨੇ ਇੱਕ ਵੀਡਓ ਰਾਂਹੀ ਕਿਹਾ ਸੀ ਕਿ ਦੇਸ਼-ਵਿਰੋਧੀ ਕਹਿਣ ਤੇ ਉਹਨਾਂ ਨੂੰ ਦੁੱਖ ਪਹੁੰਚਿਆ ਹੈ ਕਿਉਂਕਿ ਉਹਨਾਂ ਲਈ ਦੇਸ਼ ਸਭ ਤੋਂ ਪਹਿਲਾਂ ਆਉਂਦਾ ਹੈ।

10….ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਹੁਣ ਕੋਕਾ ਕੋਲਾ ਦੇ ਅਧੀਨ ਆਉਂਦੇ 'ਥਮਸ ਅੱਪ' ਬ੍ਰੈਂਡ ਦੇ ਵਿਗਿਆਪਨ ਨਹੀਂ ਕਰਨਗੇ। ਉਹਨਾਂ ਦੀ ਥਾਂ ਹੁਣ ਕੰਪਨੀ ਰਣਵੀਰ ਸਿੰਘ ਨਾਲ ਗੱਲਬਾਤ ਕਰ ਰਹੀ ਹੈ। ਸਲਮਾਨ ਚਾਰ ਸਾਲ ਤੋਂ ਕੰਪਨੀ ਦੇ ਇਸ ਬ੍ਰੈਂਡ ਦਾ ਪ੍ਰਚਾਰ ਕਰ ਰਹੇ ਸੀ।

11…ਆਗਾਮੀ ਪੰਜਾਬੀ ਫਿਲਮ 'ਲਕੀਰਾਂ' ਦੀ ਸਟਾਰ ਕਾਸਟ ਕੱਲ ਪ੍ਰਮੋਸ਼ਨ ਲਈ ਚੰਡੀਗਡ਼੍ਹ ਪਹੁੰਚੀ । ਜਿਥੇ ਫਿਲਮ ਦੇ ਹੀਰੋ ਦੇ ਨਾਲ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਡਾ ਜ਼ਿਊਸ ਅਤੇ ਗਾਇਕ ਜ਼ੋਰਾ ਰੰਧਾਵਾ ਵੀ ਮੌਜੂਦ ਸਨ। ਫਿਲਮ ਦੇ ਹੀਰੋ ਹਰਮਨ ਵਿਰਕ ਨੇ ਇਸ ਮੌਕੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਫਿਲਮੀ ਦੁਨੀਆ ਟਚ ਆਉਣਾ ਚਾਹੁੰਦੇ ਸੀ ਜਿਸਦੀ ਸ਼ੁਰੂਆਤ ਉਹਨਾਂ ਆਪਣੇ ਪਿਤਾ ਦੀ ਫਿਲਮ ਰਾਂਹੀ ਕੀਤੀ।