ਜਯਾ ਬੱਚਨ ਨਾਲ ਆਪਣੀ ਇਹ ਤਸਵੀਰ ਤੇ ਕੁਝ ਬੋਲ ਲਿਖੇ ਬਿੱਗ ਬੀ ਨੇ। ਉਨ੍ਹਾਂ ਲਿਖਿਆ, "ਇਸ ਦਿਨ ਔਰਤਾਂ ਪੂਰਾ ਦਿਨ ਕੁਝ ਨਹੀਂ ਖਾਂਦੀਆਂ ਤੇ ਚੰਨ ਵੇਖ ਕੇ ਹੀ ਕੁਝ ਲੈਂਦੀਆਂ ਹਨ। ਸਭ ਲਈ ਔਖਾ ਸਮਾਂ ਪਰ ਆਪਣੀਆਂ ਦੁਆਵਾਂ ਵਿੱਚ ਰੱਖਣ ਲਈ ਉਨ੍ਹਾਂ ਦਾ ਧੰਨਵਾਦ।" ਕਰਵਾਚੌਥ 'ਤੇ ਕਿਉਂ ਬੁਰਾ ਮਹਿਸੂਸ ਕਰਦੇ ਬਿੱਗ ਬੀ ?
ਏਬੀਪੀ ਸਾਂਝਾ | 19 Oct 2016 02:15 PM (IST)
ਮੁੰਬਈ: ਕਰਵਾਚੌਥ ਦੇ ਦਿਨ ਔਰਤਾਂ ਆਪਣੇ ਪਤੀਆਂ ਦੀਆਂ ਲੰਮੀਆਂ ਉਮਰਾਂ ਲਈ ਪੂਰਾ ਦਿਨ ਵਰਤ ਰੱਖਦੀਆਂ ਹਨ। ਸ਼ਾਇਦ ਇਹੀ ਗੱਲ ਬਾਲੀਵੁੱਡ ਦੇ ਸ਼ਹਿਨਸ਼ਾਹ ਨੂੰ ਬੁਰਾ ਮਹਿਸੂਸ ਕਰਾ ਰਹੀ ਹੈ। ਕਰਵਾਚੌਥ 'ਤੇ ਬਿੱਗ ਬੀ ਨੇ ਆਪਣੀ ਇਹ ਭਾਵਨਾ ਫੇਸਬੁੱਕ ਰਾਹੀਂ ਜ਼ਾਹਿਰ ਕੀਤੀ। ਬਿੱਗ ਬੀ ਤੇ ਜਯਾ ਬੱਚਨ ਦੇ ਦੋ ਬੱਚੇ ਹਨ, ਅਭਿਸ਼ੇਕ ਤੇ ਸ਼ਵੇਤਾ ਜਿਨ੍ਹਾਂ ਦੇ ਅੱਗੇ ਵਿਆਹ ਹੋ ਚੁੱਕੇ ਹਨ।