ਵਿੱਦਿਆ 'ਤੇ ਕਤਲ ਦਾ ਇਲਜ਼ਾਮ
ਏਬੀਪੀ ਸਾਂਝਾ | 18 Oct 2016 06:09 PM (IST)
ਅਦਾਕਾਰਾ ਵਿੱਦਿਆ ਬਾਲਨ 'ਤੇ ਅਗਵਾਹ ਅਤੇ ਕਤਲ ਦਾ ਇਲਜ਼ਾਮ ਲੱਗਿਆ ਹੈ। ਇਹ ਅਸੀਂ ਨਹੀਂ, ਬਲਕਿ ਉਹਨਾਂ ਦੀ ਆਉਣ ਵਾਲੀ ਫਿਲਮ 'ਕਹਾਣੀ 2' ਦਾ ਪੋਸਟਰ ਕਹਿ ਰਿਹਾ ਹੈ। ਫਿਲਮ ਦੀ ਫਰਸਟ ਲੁੱਕ ਰਿਵੀਲ ਹੋਈ ਹੈ। ਪੋਸਟਰ ਵਿੱਚ ਵਿਦਿਆ ਵਾਂਟੇਡ ਹੈ ਅਤੇ ਉਹਨਾਂ ਦੇ ਕਿਰਦਾਰ ਦਾ ਨਾਮ ਹੈ ਦੁਰਗਾ ਰਾਣੀ ਸਿੰਘ। ਰਾਣੀ 'ਤੇ ਕਤਲ ਅਤੇ ਅਗਵਾਹ ਦਾ ਇਲਜ਼ਾਮ ਹੈ। ਵਿੱਦਿਆ ਪੂਰੀ ਡੀ-ਗਲੈਮ ਨਜ਼ਰ ਆ ਰਹੀ ਹੈ। ਕਹਾਣੀ ਵਿੱਚ ਵੀ ਵਿਦਿਆ ਨੇ ਇੱਕ ਵੱਖਰੀ ਤਰ੍ਹਾਂ ਦਾ ਕਿਰਦਾਰ ਨਿਭਾਇਆ ਸੀ। ਉਹ ਫਿਲਮ ਸੁਪਰ ਹਿੱਟ ਥ੍ਰਿਲਰ ਰਹੀ ਸੀ। ਫਿਲਮ ਦਾ ਨਿਰਦੇਸ਼ਨ ਸੁਜੌਏ ਘੋਸ਼ ਨੇ ਕੀਤਾ ਸੀ, ਜੋ ਇਸਦਾ ਸੀਕਵੈਲ ਵੀ ਬਣਾ ਰਹੇ ਹਨ। ਲੰਮੇ ਸਮੇਂ ਬਾਅਦ ਵਿਦਿਆ ਮੁੜ ਤੋਂ ਪਰਦੇ 'ਤੇ ਨਜ਼ਰ ਆਵੇਗੀ। ਕਈ ਫਲਾਪ ਫਿਲਮਾਂ ਦੇਣ ਤੋਂ ਬਾਅਦ ਉਮੀਦ ਹੈ ਕਿ 'ਕਹਾਣੀ 2' ਵਿਦਿਆ ਲਈ ਨਵੀਂ ਸ਼ੁਰੂਆਤ ਕਰੇਗੀ।