Video: 12 ਸਾਲਾ ਸੋਨਾਕਸ਼ੀ ਨੇ ਦਿੱਤਾ ਸੀ ਕਰਨ ਨੂੰ ਐਵਾਰਡ
ਏਬੀਪੀ ਸਾਂਝਾ | 18 Oct 2016 05:29 PM (IST)
ਅੱਜ ਦੀ ਕਾਮਯਾਬ ਅਦਾਕਾਰਾ ਸੋਨਾਕਸ਼ੀ ਸਿਨਹਾ ਦੀ ਸਾਲਾਂ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ। ਦਰਅਸਲ ਜਦੋਂ ਸੋਨਾ 12 ਸਾਲਾਂ ਦੀ ਸੀ, ਉਸ ਵੇਲੇ ਉਸਨੇ ਆਪਣੇ ਪਿਤਾ ਸ਼ਤਰੁਘਨ ਸਿਨਹਾ ਨਾਲ ਕਰਨ ਜੌਹਰ ਨੂੰ ਐਵਾਰਡ ਦਿੱਤਾ ਸੀ। ਜ਼ੀ ਸਿਨੇ ਐਵਾਰਡਸ ਵਿੱਚ ਸੋਨਾ ਨੇ ਕਰਨ ਨੂੰ ਬੈਸਟ ਡੈਬਿਊ ਡਾਇਰੈਕਟਰ ਲਈ ਐਵਾਰਡ ਦਿੱਤਾ ਸੀ। ਇਹ ਐਵਾਰਡ ਕਰਨ ਨੂੰ ਫਿਲਮ 'ਕੁਛ ਕੁਛ ਹੋਤਾ ਹੈ' ਲਈ ਮਿਲਿਆ ਸੀ। ਵੀਡੀਓ ਵਿੱਚ ਸੋਨਾਕਸ਼ੀ ਬੇਹੱਦ ਪਿਆਰੀ ਲੱਗ ਰਹੀ ਹੈ। ਕੁਝ ਸਾਲਾਂ ਬਾਅਦ ਫਿਲਮ 'ਦਬੰਗ' ਵਿੱਚ ਬੈਸਟ ਡੈਬਿਊ ਲਈ ਕਰਨ ਨੇ ਹੀ ਸੋਨਾ ਨੂੰ ਐਵਾਰਡ ਦਿੱਤਾ ਸੀ। ਸਮੇਂ ਦਾ ਖੇਡ ਵੀ ਅਨੋਖਾ ਹੈ। ਸੋਨਾਕਸ਼ੀ ਅਤੇ ਕਰਨ ਦੋਵੇਂ ਹੀ ਵੀਡੀਓ ਨੂੰ ਵੇਖ ਖੁਸ਼ ਹੋ ਰਹੇ ਹੋਣਗੇ।