ਅਦਾਕਾਰ ਰਿਤਿਕ ਰੋਸ਼ਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਰਹਿ ਚੁੱਕੇ ਹਨ। ਹਾਲ ਹੀ ਵਿੱਚ ਇੱਕ ਇਵੈਂਟ ਦੌਰਾਨ ਰਿਤਿਕ ਨੇ ਕਿਹਾ, 'ਮੈਂ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਾਰ-ਚਡ਼੍ਹਾਅ ਵੇਖੇ ਹਨ। ਇਹ ਸਭ ਨਾਲ ਹੁੰਦਾ ਹੈ, ਕਦੇ ਕਨਫਿਊਜ਼ਨ ਤੇ ਕਦੇ ਡਿਪਰੈਸ਼ਨ। ਇਹ ਬਹੁਤ ਨੌਰਮਲ ਹੈ ਅਤੇ ਸਭ ਨੂੰ ਇਸ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ।'
ਰਿਤਿਕ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਅਤੇ ਕਰਨ ਜੌਹਰ ਵੀ ਆਪਣੇ ਡਿਪਰੈਸ਼ਨ ਨੂੰ ਲੈ ਕੇ ਮੀਡੀਆ ਅੱਗੇ ਆ ਚੁੱਕੇ ਹਨ। ਦੀਪਿਕਾ ਦੀ ਸੰਸਥਾ ਤਾਂ ਇਸ ਲਈ ਜਾਗਰੂਕਤਾ ਵੀ ਫੈਲਾ ਰਹੀ ਹੈ।