ਮੁੰਬਈ: ਆਮਿਰ ਖਾਨ ਦੀ ਮੱਚ-ਅਵੇਟਿਡ ਫਿਲਮ 'ਦੰਗਲ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਆਮਿਰ ਭਲਵਾਨ ਦਾ ਕਿਰਦਾਰ ਨਿਭਾਅ ਰਹੇ ਹਨ ਤੇ ਇਹ ਸੱਚੀ ਕਹਾਣੀ 'ਤੇ ਅਧਾਰਿਤ ਹੈ। ਆਮਿਰ ਭਲਵਾਨ ਦੇ ਨਾਲ ਪਿਤਾ ਦਾ ਵੀ ਕਿਰਦਾਰ ਨਿਭਾਅ ਰਹੇ ਹਨ ਤੇ ਉਨ੍ਹਾਂ ਦੇ ਦੋਵੇਂ ਰੂਪ ਟ੍ਰੇਲਰ ਵਿੱਚ ਨਜ਼ਰ ਆ ਰਹੇ ਹਨ।

ਆਮਿਰ ਤੋਂ ਇਲਾਵਾ ਟ੍ਰੇਲਰ ਉਨ੍ਹਾਂ ਦੀਆਂ ਧੀਆਂ 'ਤੇ ਕੇਂਦਰਤ ਹੈ। ਕਈ ਫੈਨਸ ਟ੍ਰੇਲਰ ਵੇਖ ਕੇ ਫਿਲਮ ਨੂੰ 'ਸੁਲਤਾਨ' ਵਰਗਾ ਕਹਿ ਰਹੇ ਹਨ। ਹਾਲਾਂਕਿ ਇਸ ਫਿਲਮ ਵਿੱਚ ਇੱਕ ਵਧੀਆ ਮੈਸੇਜ ਵੀ ਝਲਕ ਰਿਹਾ ਹੈ।
ਆਮਿਰ ਖਾਨ ਪਿਛਲੇ ਕਾਫੀ ਸਮੇਂ ਤੋਂ ਇਸ ਫਿਲਮ ਵਿੱਚ ਲੱਗੇ ਸਨ। ਦਸੰਬਰ ਵਿੱਚ ਫਿਲਮ ਰਿਲੀਜ਼ ਹੋਵੇਗੀ, ਫਿਲਹਾਲ ਵੇਖੋ ਟ੍ਰੇਲਰ: