ਮੁੰਬਈ: ਫਿਲਮ 'ਵਜ੍ਹਾ ਤੁਮ ਹੋ' ਦੇ ਟ੍ਰੇਲਰ ਵਿੱਚ ਅਦਾਕਾਰਾ ਸਨਾ ਖਾਨ ਦੇ ਬੋਲਡ ਸੀਨ ਵੇਖਣ ਨੂੰ ਮਿਲ ਰਹੇ ਹਨ। ਫਿਲਮ ਦੀ ਪ੍ਰੈੱਸ ਕਾਨਫਰੰਸ 'ਤੇ ਉਨ੍ਹਾਂ ਨੂੰ ਇਨ੍ਹਾਂ ਬਾਰੇ ਪੁੱਛਿਆ ਗਿਆ। ਸਨਾ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਬੋਲਡ ਸੀਨ ਕਰਨਾ ਕੋਈ ਵੱਡੀ ਗੱਲ ਨਹੀਂ।

ਸਨਾ ਨੇ ਕਿਹਾ, "ਜਦ ਇੰਡਸਟਰੀ ਦੇ ਲੋਕ ਕਹਿੰਦੇ ਹਨ ਕਿ ਉਸ ਤਰ੍ਹਾਂ ਦੇ ਸੀਨ ਕੀਤੇ, ਮੈਨੂੰ ਬਹੁਤ ਅਜੀਬ ਲੱਗਦਾ ਹੈ। ਜੇ ਇੰਡਸਟਰੀ ਦੇ ਲੋਕ ਹੀ ਇਹ ਕਹਿ ਰਹੇ ਹਨ ਤਾਂ ਦਰਸ਼ਕ ਕੀ ਕਹਿਣਗੇ। ਅੱਜ ਹਰ ਫਿਲਮ ਵਿੱਚ ਕਿਸਿੰਗ ਸੀਨ ਹੁੰਦਾ ਹੈ ਤਾਂ ਸਿਰਫ ਮੈਨੂੰ ਹੀ ਕਿਉਂ ਕਿਹਾ ਜਾ ਰਿਹਾ ਹੈ। ਅਸੀਂ ਵਿਦੇਸ਼ੀ ਸਿਨੇਮਾ ਵਿੱਚ ਸਾਰਾ ਕੁਝ ਵੇਖਦੇ ਹਨ, ਸੋ ਬਾਲੀਵੁੱਡ ਵਿੱਚ ਕੀ ਦਿੱਕਤ ਹੈ?"

ਸਨਾ ਨੇ ਕਿਹਾ ਕਿ ਅੱਜ ਤੱਕ ਉਨ੍ਹਾਂ ਨੇ ਜੋ ਵੀ ਕੀਤਾ ਹੈ, ਉਨ੍ਹਾਂ ਲਈ ਵਧੀਆ ਰਿਹਾ ਹੈ। ਉਨ੍ਹਾਂ ਕਿਹਾ, "ਜਦ ਮੈਂ ਬਿੱਗ ਬਾਸ ਕੀਤਾ ਫਿਰ ਵੀ ਲੋਕ ਮੈਨੂੰ ਮਨ੍ਹਾਂ ਕਰਦੇ ਸੀ ਪਰ ਮੇਰੇ ਲਈ ਉਹ ਵਧੀਆ ਰਿਹਾ। ਮੈਂ ਜੋ ਵੀ ਕਰਦੀ ਹਾਂ ਚੰਗੀ ਨੀਅਤ ਨਾਲ ਕਰਦੀ ਹਾਂ। ਇਸ ਲਈ ਉਹ ਮੇਰੇ ਲਈ ਚੰਗਾ ਹੀ ਹੁੰਦਾ ਹੈ। ਮੈਂ ਫਿਲਮ 'ਜੈ ਹੋ' ਵਿੱਚ ਦੋ ਮਿੰਟ ਦਾ ਰੋਲ ਕੀਤਾ ਸੀ ਤੇ ਅੱਜ ਮੈਂ ਪੂਰੀ ਫਿਲਮ ਕਰ ਰਹੀ ਹਾਂ, ਇਹ ਮੇਰੇ ਲਈ ਵੱਡੀ ਤਰੱਕੀ ਹੈ।" ਸ਼ਰਮਨ ਜੋਸ਼ੀ, ਗੁਰਮੀਤ ਚੌਧਰੀ ਅਤੇ ਸਨਾ ਖਾਨ ਦੀ ਇਹ ਫਿਲਮ ਦਸੰਬਰ ਵਿੱਚ ਰਿਲੀਜ਼ ਹੋਵੇਗੀ।