ਚੰਡੀਗੜ੍ਹ: ਪੰਜਾਬੀ ਕਾਮੇਡੀਅਨ ਮਿਹਰ ਮਿੱਤਲ ਸ਼ਨੀਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਸਭ ਨੂੰ ਹਸਾਉਣ ਵਾਲੀ ਇਸ ਸ਼ਖਸੀਅਤ ਲਈ ਪੰਜਾਬੀ ਸਿਨੇਮਾ ਦੇ ਸਿਤਾਰਿਆਂ ਦੇ ਮਨ ਵਿੱਚ ਗਮ ਹੈ। ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਮਿੱਤਲ ਸਾਬ ਨੂੰ ਆਖਰੀ ਅਲਵਿਦਾ ਕਿਹਾ।

   


ਗੁਰਦਾਸ ਮਾਨ ਨੇ ਲਿਖਿਆ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

 


ਸੂਪਰਸਟਾਰ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਨੇ ਵੀ ਮਿਹਰ ਮਿੱਤਲ ਨੂੰ ਅਲਵਿਦਾ ਕਿਹਾ।





ਕਾਮੇਡੀਅਨ ਰਾਣਾ ਰਣਬੀਰ ਤੇ ਗੁਰਪ੍ਰੀਤ ਘੁੱਗੀ ਨੇ ਵੀ ਫੇਸਬੁੱਕ 'ਤੇ ਉਨ੍ਹਾਂ ਦੀ ਰੂਹ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।





ਵਿੰਦੂ ਦਾਰਾ ਸਿੰਘ ਨੇ ਵੀ ਟਵਿਟਰ 'ਤੇ ਮਿੱਤਲ ਸਾਬ ਬਾਰੇ ਲਿਖਿਆ। ਸਾਬ ਸਾਨੂੰ ਕਿੰਨਾ ਹਸਾਉਂਦੇ ਸੀ, ਉਨ੍ਹਾਂ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ ਸੀ।

 



ਮਿੱਤਲ ਸਾਬ ਨੂੰ ਪੰਜਾਬੀ ਸਿਨੇਮਾ ਵਿੱਚ ਯੋਗਦਾਨ ਲਈ ਦਾਦਾਸਾਹਿਬ ਫਾਲਕੇ ਅਕਾਦਮੀ ਵੱਲੋਂ ਵੀ ਐਵਾਰਡ ਮਿਲਿਆ ਸੀ। 100 ਤੋਂ ਵੀ ਵੱਧ ਪੰਜਾਬੀ ਫਿਲਮਾਂ ਵਿੱਚ ਮਿਹਰ ਮਿੱਤਲ ਨੇ ਕੰਮ ਕੀਤਾ ਸੀ।