ਮੁੰਬਈ: ਅਦਾਕਾਰਾ ਐਸ਼ਵਰਿਆ ਰਾਏ ਬੱਚਨ ਵੈਸੇ ਤਾਂ ਦੇਸ਼ ਨਾਲ ਜੁੜੇ ਮਾਮਲਿਆਂ ਵਿੱਚ ਬਹੁਤ ਘੱਟ ਬੋਲਦੀ ਹੈ ਪਰ ਨਰੇਂਦਰ ਮੋਦੀ ਵੱਲੋਂ ਲਏ ਗਏ ਕਰੰਸੀ ਬਦਲਣ ਦੇ ਮਾਮਲੇ ਵਿੱਚ ਉਨ੍ਹਾਂ ਨੇ ਵੱਡਾ ਬਿਆਨ ਦਿੱਤਾ ਹੈ। ਐਨ.ਡੀ.ਟੀ.ਵੀ. ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਪੀ.ਐਮ. ਮੋਦੀ ਨੂੰ ਇਸ ਫੈਸਲੇ ਲਈ ਵਧਾਈ ਦਿੱਤੀ ਹੈ।

ਐਸ਼ ਨੇ ਕਿਹਾ, "ਮੈਂ ਮੋਦੀ ਜੀ ਨੂੰ ਇਸ ਵੱਡੇ ਕਦਮ ਲਈ ਵਧਾਈ ਦਿੰਦੀ ਹਾਂ। ਸ਼ੁਰੂਆਤ ਵਿੱਚ ਬਦਲਾਅ ਮੁਸ਼ਕਲ ਹੁੰਦਾ ਹੈ ਪਰ ਦੇਸ਼ 'ਚੋਂ ਭ੍ਰਸ਼ਟਾਚਾਰ ਹਟਾਉਣ ਲਈ ਕੀਤੇ ਗਏ ਇਸ ਕਦਮ ਦੀ ਜਿੰਨੀ ਤਾਰੀਫ ਕਰੋ ਘੱਟ ਹੈ।"

ਐਸ਼ ਤੋਂ ਇਲਾਵਾ ਬਾਲੀਵੁੱਡ ਦੇ ਤਿੰਨ ਖਾਨਜ਼ ਆਮਿਰ, ਸਲਮਾਨ ਤੇ ਸ਼ਾਹਰੁਖ ਵੀ ਇਸ ਫੈਸਲੇ ਦੇ ਪੱਖ ਵਿੱਚ ਹਨ।