ਨਵੀਂ ਦਿੱਲੀ: ਬਾਲੀਵੁੱਡ ਸਟਾਰ ਅਜੇ ਦੇਵਗਨ ਨੇ 19 ਸਾਲ ਪਹਿਲਾਂ ਆਪਣੀ ਫ਼ਿਲਮ 'ਦ ਲੀਜੈਂਡ ਆਫ ਭਗਤ ਸਿੰਘ' ਦੀ ਰਿਲੀਜ਼ ਦਾ ਜਸ਼ਨ ਮਨਾਉਣ ਲਈ ਸੋਮਵਾਰ ਇਕ ਇੰਸਟਾਗ੍ਰਾਮ ਨੋਟ ਪੋਸਟ ਕੀਤਾ। ਫ਼ਿਲਮ 7 ਜੂਨ, 2002 ਨੂੰ ਸਿਨੇਮਾਘਰਾਂ 'ਚ ਆਈ ਸੀ।


ਅਜੇ ਨੇ ਇਕ ਤਸਵੀਰ ਜਿਸ 'ਚ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਦੇ ਰੂਪ 'ਚ ਦਿਖਾਇਆ ਗਿਆ ਹੈ, ਉਸ ਦੇ ਨਾਲ ਲਿਖਿਆ, 'ਆਪਣੇ ਜੀਵਨ ਕਾਲ ਤੇ ਕਰੀਅਰ 'ਚ ਇੱਕ ਵਾਰ ਭਗਤ ਸਿੰਘ ਜੀ ਜਿਹੇ ਕ੍ਰਾਂਤੀਕਾਰੀ ਦੀ ਭੂਮਿਕਾ ਨਿਭਾਉਣਾ ਕਾਫੀ ਨਹੀਂ ਹੈ, ਤਹਾਨੂੰ ਉਨ੍ਹਾਂ ਨੂੰ ਲਗਾਤਾਰ ਉੱਥੇ ਰੱਖਣ ਦੀ ਲੋੜ ਹੈ। ਆਖਰਕਾਰ ਇਹ ਓਹੀ ਹਨ ਜਿਨ੍ਹਾਂ ਨੇ ਆਪਣੇ ਖੂਨ ਨਾਲ ਇਤਿਹਾਸ ਲਿਖਿਆ ਹੈ। ਹੈਸ਼ਟੈਗ19ਈਅਰਸਆਫਦਲੀਜੈਂਡਆਫਭਗਤਸਿੰਘ ਹੈਸ਼ਟੈਗਰਾਜਕੁਮਾਰਸੰਤੋਸ਼।'


 






ਅਜੇ ਨੇ ਆਪਣੀ ਭੂਮਿਕਾ ਲਈ ਸਰਵੋਤਮ ਅਦਾਕਾਰ ਦੇ ਤੌਰ 'ਤੇ ਰਾਸ਼ਟਰੀ ਪੁਰਸਕਾਰ ਜਿੱਤਿਆ, ਜਦਕਿ ਰਾਜਕੁਮਾਰ ਸੰਤੋਸ਼ੀ ਨਿਰਦੇਸ਼ਿਤ ਫ਼ਿਲਮ ਨੂੰ ਹਿੰਦੀ 'ਚ ਸਰਵੋਤਮ ਫੀਚਰ ਫ਼ਿਲਮ ਦੇ ਰੂਪ 'ਚ ਰਾਸ਼ਟਰੀ ਪੁਰਸਕਾਰ ਵੀ ਮਿਲਿਆ।


ਇਤਿਹਾਸਕ ਨਾਟਕ 'ਚ ਸੁਸ਼ਾਂਤ ਸਿੰਘ ਨੂੰ ਸੁਖਦੇਵ ਦੇ ਰੂਪ 'ਚ, ਡੀ.ਸੰਤੋਸ਼ ਨੂੰ ਰਾਜਗੁਰੂ ਦੇ ਰੂਪ 'ਚ ਤੇ ਅਖਿਲੇਸ਼ ਮਿਸ਼ਰਾ ਨੂੰ ਚੰਦਰਸ਼ੇਖਰ ਆਜ਼ਾਦ ਦੇ ਰੂਪ 'ਚ, ਰਾਜ ਬੱਬਰ ਤੇ ਅੰਮ੍ਰਿਤਾ ਰਾਵ ਨੂੰ ਵੀ ਦਿਖਾਇਆ ਗਿਆ ਸੀ।