ਮੁੰਬਈ: ਅਦਾਕਾਰ ਅਜੇ ਦੇਵਗਨ ਦੀ ਫਿਲਮ 'ਸ਼ਿਵਾਏ' 28 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਵੱਡੇ ਬਜਟ ਦੀ ਇਸ ਫਿਲਮ ਦਾ ਨਿਰਦੇਸ਼ਨ ਤੇ ਨਿਰਮਾਣ ਆਪ ਅਜੇ ਨੇ ਹੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਪੈਸੇ ਉਨ੍ਹਾਂ ਨੇ ਫਿਲਮ 'ਤੇ ਲਾ ਦਿੱਤਾ ਹੈ ਤੇ ਆਪਣੇ ਲਈ ਇੱਕ ਰੁਪਇਆ ਵੀ ਨਹੀਂ ਰੱਖਿਆ।


ਅਜੇ ਨੇ ਕਿਹਾ, "ਮੇਰੀ ਫਿਲਮ ਦਾ ਬਜਟ ਓਨਾ ਹੀ ਹੈ ਜਿੰਨਾ ਅਜੇ ਦੇਵਗਨ ਦੀ ਫਿਲਮ ਦਾ ਹੋਣਾ ਚਾਹੀਦਾ ਹੈ। ਮੈਂ ਸਾਰਾ ਕੁਝ ਫਿਲਮ ਵਿੱਚ ਪਾ ਦਿੱਤਾ ਹੈ ਤਾਂ ਕਿ ਡਿਸਟ੍ਰੀਬਿਊਟਰਾਂ ਨੂੰ ਪ੍ਰੈਸ਼ਰ ਨਾ ਮਹਿਸੂਸ ਹੋਵੇ। ਮੇਰੇ ਹਿਸਾਬ ਨਾਲ ਇਹੀ ਸਹੀ ਗੱਲ ਹੈ।"

ਅਜੇ ਨੇ ਇਹ ਵੀ ਦੱਸਿਆ ਕਿ ਇੱਕ ਨਿਰਮਾਤਾ ਹੋਣਾ ਔਖਾ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ 'ਸ਼ਿਵਾਏ' ਨੂੰ ਦਰਸ਼ਕ ਪਸੰਦ ਕਰਨਗੇ ਕਿਉਂਕਿ ਉਨ੍ਹਾਂ ਨੇ ਇੱਕ ਚੰਗੀ ਫਿਲਮ ਬਣਾਈ ਹੈ। ਇਸ ਤੋਂ ਪਹਿਲਾਂ ਅਜੇ ਨੇ ਫਿਲਮ 'ਯੂ, ਮੀ ਔਰ ਹਮ' ਦਾ ਨਿਰਦੇਸ਼ਨ ਕੀਤਾ ਸੀ।