1….ਪੰਜਾਬੀ ਅਦਾਕਾਰ ਅਤੇ ਹਾਸਿਆਂ ਦੇ ਬਾਦਸ਼ਾਹ ਮੇਹਰ ਮਿੱਤਲ ਦਾ ਅੰਤਿਮ ਸਸਕਾਰ ਅੱਜ ਰਾਜਸਥਾਨ ਦੇ ਮਾਊਂਟ ਆਬੂ ਵਿੱਚ ਕੀਤਾ ਜਾਵੇਗਾ। ਬੀਤੇ ਦਿਨੀਂ ਮਾਊਂਟ ਆਬੂ ਦੇ ਬ੍ਰਹਮਕੁਮਾਰੀ ਆਸ਼ਰਮ 'ਚ ਉਹਨਾਂ ਅੰਤਿਮ ਸਾਹ ਲਏ ਸਨ।ਮਿੱਤਲ ਦਾ ਜਨਮ 24 ਅਕਤੂਬਰ 1935 ਨੂੰ ਬਠਿੰਡਾ 'ਚ ਹੋਇਆ ਸੀ।
2….ਭਾਰਤੀ ਸੈਨਾ ਫਿਲਮ ਦੇ ਮੁੱਦੇ 'ਤੇ ਸਿਆਸਤ 'ਚ ਘਸੀਟੇ ਜਾਣ ਨੂੰ ਲੈ ਕੇ ਨਿਰਾਸ਼ ਹੈ । ਐਮਐਨਐਸ ਮੁਖੀ ਰਾਜ ਠਾਕਰੇ ਦੀ ਫਿਲਮ ਨਿਰਮਾਤਾਵਾਂ ਨੂੰ ਸੈਨਾ ਕਲਿਆਣ ਫੰਡ ਵਿੱਚ 5 ਕਰੋਡ਼ ਰੁਪਏ ਜਮਾ ਕਰਾਉਣ ਦੀ ਸ਼ਰਤ ਤੋਂ ਸੈਨਾ ਨਾਰਾਜ਼ ਹੈ। ਸੂਤਰਾਂ ਮੁਤਾਬਕ ਸੈਨਾ ਨੇ ਕਿਹਾ ਕਿ 'ਰੰਗਦਾਰੀ' ਦਾ ਪੈਸਾ ਨਹੀਂ ਚਾਹੀਦਾ।
3...ਮੋਸਟ ਅਵੇਟਡ ਫਿਲਮ 'ਬਾਹੁਬਲੀ: ਦ ਕਨਕਲੂਜਨ' ਦਾ ਫਰਸਟ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਅਦਾਕਾਰ ਪ੍ਰਭਾਸ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਪੋਸਟਰ ਨੂੰ MAMI ਫਿਲਮ ਫੈਸਟੀਵਲ 'ਚ ਰਿਲੀਜ਼ ਕੀਤਾ ਗਿਆ। 'ਬਾਹੁਬਲੀ 2' 28 ਅਪ੍ਰੈਲ 2017 ਨੂੰ ਰਿਲੀਜ਼ ਹੋਵੇਗੀ।
4...ਅਭਿਨੇਤਰੀ ਐਸ਼ਵਰਿਆ ਰਾਏ ਦਾ ਕਹਿਣਾ ਹੈ ਕਿ ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਰਣਬੀਰ ਨਾਲ ਉਹਨਾਂ ਦੇ ਰੋਮਾਂਟਿਕ ਸੀਨ ਘਟੀਆ ਨਹੀਂ ਹਨ ਬਲਕਿ ਇਹਨਾਂ ਨੂੰ ਬੇਹਦ ਸ਼ਾਨਦਾਰ ਢੰਗ ਨਾਲ ਵਖਾਇਆ ਗਿਆ ਹੈ । ਐਸ਼ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਕਿਰਦਾਰ ਬਾਰੇ ਚੰਗੀ ਤਰਾਂ ਪਤਾ ਹੈ।
5….ਅਭਿਨੇਤਾ ਅਜੇ ਦੇਵਗਨ ਦਾ ਕਹਿਣਾ ਹੈ ਕਿ ਜਦੋਂ ਰਾਸ਼ਟਰਵਾਦ ਦੀ ਗੱਲ ਆਉਂਦੀ ਹੈ ਤਾਂ ਫਿਲਮ ਉਦਯੋਗ ਇੱਕਜੁਟ ਹੈ ਪਰ ਜਦੋਂ ਵਿੱਚ ਸਿਆਸਤ ਵਡ਼ ਜਾਂਦੀ ਹੈ ਤਾਂ ਇਹ ਡਰ ਜਾਂਦਾ ਹੈ ਅਤੇ ਕਮਜ਼ੋਰ ਹੋ ਜਾਂਦਾ ਹੈ। ਕਿਉਂਕਿ ਜੇਕਰ ਅੱਜ ਤੁਸੀ ਕਿਸੇ ਸਮੂਹ ਵਿਰੁੱਧ ਬੋਲਦੇ ਹੋ ਤਾਂ ਤੁਹਾਡੀ ਫਿਲਮ ਰੋਕ ਦਿੱਤੀ ਜਾਂਦੀ ਹੈ।
6...ਸ਼ਿਵਾਏ ਦੇ ਅਭਿਨੇਤਾ ਨੇ ਕਿਹਾ ਮੈਂ ਪਾਕਿਸਤਾਨੀ ਕਲਾਕਾਰਾਂ ਅਤੇ ਪਾਕਿਸਤਾਨੀ ਗਾਇਕਾਂ ਨਾਲ ਕੰਮ ਕੀਤਾ ਹੈ। ਮੇਰੀ ਜ਼ਿੰਦਗੀ ਦਾ ਸਭ ਤੋਂ ਚੰਗਾ ਸੰਗੀਤ ਨੁਸਰਤ ਫਤਿਹ ਸਾਬ ਨੇ 'ਕੱਚੇ ਧਾਗੇ' ਵਿੱਚ ਦਿੱਤਾ।
7...ਫਿਲਮ 'ਹੀਰੋ' ਨਾਲ ਬਾਲੀਵੁੱਡ ਡੈਬਿਊ ਕਰਨਵਾਲੀ ਅਥੀਆ ਸ਼ੈੱਟੀ ਅਗਲੀ ਫਿਲਮ 'ਚ ਅਨਿਲ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਦੀ ਦਿਖੇਗੀ। ਅਭਿਨੇਤਰੀ ਦਾ ਕਹਿਣਾ ਹੈ ਕਿ ਨਾਕਾਮਯਾਬੀ ਤੋਂ ਡਰਨਾ ਜ਼ਰੂਰੀ ਹੈ। ਮੇਰੇ ਪਿਤਾ ਹਮੇਸ਼ਾ ਕਹਿੰਦੇ ਹਨ ਕਿ ਅਸਫਲਾ ਵੇਲੇ ਵੀ ਮੈਨੂੰ ਨਿਮਰਤਾ ਨਾਲ ਰਹਿਣਾ ਪਵੇਗਾ।
8... ਵਿਦਿਆ ਬਾਲਨ ਦੀ ਫਿਲਮ 'ਕਹਾਣੀ 2' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਵਿਦਿਆ ਕਾਫੀ ਡਰੀ ਸਹਿਮੀ ਨਜ਼ਰ ਆ ਰਹੀ ਹੈ। ਜੋ ਦੁਰਗਾ ਰਾਣੀ ਸਿੰਘ ਦੇ ਅਵਤਾਰ ਟਚ ਨਜ਼ਰ ਆਵੇਗੀ। ਇਹ ਫਿਲਮ 2012 ਵਿੱਚ ਆਈ 'ਕਹਾਣੀ' ਦਾ ਸੀਕੁਅਲ ਹੈ ਫਿਲਮ ਵਿੱਚ ਅਰਜੁਨ ਰਾਮਪਾਲ ਵੀ ਅਹਿਮ ਕਿਰਦਾਰ 'ਚ ਹਨ।
9...ਅਭਿਨੇਤਰੀ ਪਰਿਣੀਤੀ ਚੋਪਡ਼ਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਭੈਣ ਪ੍ਰਿਅੰਕਾ ਚੋਪਡ਼ਾ ਨਾਲ ਕੰਮ ਕਰਨ ਦਾ ਇੰਤਜ਼ਾਰ ਹੈ ਜਦੋਂ ਪਰਿਣੀਤੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਮੈਂ ਵੀ ਇਸਦੇ ਇੰਤਜ਼ਾਰ ਵਿੱਚ ਹੈ ਜਦੋਂ ਵੀ ਮੈਨੂੰ ਅਜਿਹਾ ਮੌਕਾ ਮਿਲੇਗਾ ਤਾਂ ਮੈਂ ਜ਼ਰੂਰ ਕਰਾਂਗੀ।