ਨਵੀਂ ਦਿੱਲੀ: ਅਦਕਾਰ ਅਜੇ ਦੇਵਗਨ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਜਿਨ੍ਹਾਂ 'ਚ ਕਿਹਾ ਸੀ ਕਿ ਉਹ 'ਦ ਕਪਿਲ ਸ਼ਰਮਾ ਸ਼ੋਅ' ਦੇ ਸੈੱਟ ਤੋਂ ਗੁੱਸੇ 'ਚ ਚਲੇ ਗਏ ਸੀ। ਅਜੇ ਨੇ ਕਿਹਾ ਕਿ ਉਨ੍ਹਾਂ ਨੂੰ ਕਪਿਲ ਨਾਲ ਕੋਈ ਨਾਰਾਜ਼ਗੀ ਨਹੀਂ ਤੇ ਉਨ੍ਹਾਂ ਨੂੰ ਸ਼ੋਅ 'ਚ ਕਦੇ ਨਾ ਪਰਤਣ ਦੀ ਕੋਈ ਕਸਮ ਨਹੀਂ ਖਾਧੀ ਹੈ।


ਖ਼ਬਰ ਆ ਰਹੀ ਸੀ ਕਿ ਕੁਝ ਦਿਨ ਪਹਿਲਾਂ ਅਜੇ ਦੇਵਗਨ 'ਬਾਦਸ਼ਾਹੋ' ਦੀ ਪੂਰੀ ਟੀਮ ਨਾਲ ਆਪਣੀ ਫਿਲਮ ਦਾ ਪ੍ਰਮੋਸ਼ਨ ਕਰਨ ਕਪਿਲ ਸ਼ਰਮਾ ਦੇ ਸ਼ੋਅ ਦੇ ਸੈਟ 'ਤੇ ਪਹੁੰਚੇ ਸਨ ਪਰ ਕਪਿਲ ਦੇ ਉਥੇ ਨਹੀਂ ਆਉਣ ਕਾਰਨ ਉਸ ਨੂੰ ਵਾਪਸ ਪਰਤਣਾ ਪਿਆ। ਅਜਿਹਾ ਕਰਨ ਪਿੱਛੇ ਕਾਰਨ ਸੀ ਕਿ ਕਪਿਲ ਰਾਤ ਭਰ ਪਾਰਟੀ ਕਰਨ ਦੇ ਕਾਰਨ ਸਵੇਰੇ ਸ਼ੂਟਿੰਗ ਲਈ ਨਹੀਂ ਪਹੁੰਚੇ ਸਕੇ ਸਨ।

ਅਜੇ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਉਹ ਸੈੱਟ ਤੋਂ ਵਾਪਸ ਕਪਿਲ ਦੇ ਪਹੁੰਚਣ ਕਾਰਨ ਗਏ ਸੀ। ਅਜੇ ਨੇ ਕਿਹਾ ਕਿ ਕਪਿਲ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਇਹ ਨਿਸ਼ਚਿਤ ਨਹੀਂ ਕਿ ਉਨ੍ਹਾਂ ਦੀ ਗੈਰਹਾਜ਼ਰੀ ਪਿੱਛੇ ਦੀ ਇਹੀ ਵਜ੍ਹਾ ਸੀ। ਅਜੇ ਨੇ ਇਨ੍ਹਾਂ ਸਭ ਚਰਚਾਵਾਂ ਦਾ ਕਾਰਨ ਮੀਡੀਆ ਨੂੰ ਮੰਨਿਆ ਹੈ।

ਅਜੇ ਨੇ ਕਿਹਾ ਕਿ ਸ਼ਾਹਰੁਖ ਖਾਨ ਨੇ ਵੀ ਕਦੇ ਨਹੀਂ ਕਿਹਾ ਕਿ ਇਸ ਸ਼ੋਅ 'ਚ ਕਦੇ ਨਹੀਂ ਆਉਣਗੇ ਤੇ ਨਾ ਹੀ ਮੈਂ। ਇਹ ਸਿਰਫ਼ ਮੀਡੀਆ ਖ਼ਬਰਾਂ ਹੀ ਹਨ।