ਮੁੰਬਈ: ਫ਼ਿਲਮਕਾਰ ਅਲੀ ਅੱਬਾਸ ਜ਼ਫਰ ਦਾ ਕਹਿਣਾ ਹੈ ਕਿ ਫ਼ਿਲਮ 'ਟਾਈਗਰ ਜ਼ਿੰਦਾ ਹੈ' ਵਿੱਚ ਜ਼ਬਰਦਸਤ ਐਕਸ਼ਨ ਸੀਨ ਹੋਣਗੇ ਤੇ 10,000 ਰਾਊਂਡ ਗੋਲੀਬਾਰੀ ਹੋਵੇਗੀ। ਫ਼ਿਲਮ ਦੇ ਨਿਰਮਾਤਾਵਾਂ ਨੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਨੂੰ ਇਸ ਸਾਲ ਕ੍ਰਿਸਮਸ ਮੌਕੇ ਰਿਲੀਜ਼ ਕਰਨ ਦੀ ਯੋਜਨਾ ਹੈ।


[embed]https://twitter.com/aliabbaszafar/status/901813446546780160[/embed]

'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ ਆਸਟ੍ਰੀਆ ਤੇ ਆਬੂ ਧਾਬੀ ਦੀਆਂ ਖ਼ੂਬਸੂਰਤ ਜਗ੍ਹਾਵਾਂ 'ਤੇ ਕੀਤੀ ਗਈ ਹੈ। ਜ਼ਫਰ ਨੇ ਟਵਿੱਟਰ ਰਾਹੀਂ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਕਈ ਕਿਸਮ ਦੇ ਹਥਿਆਰ ਦੇਖੇ ਜਾ ਸਕਦੇ ਸਨ।

[embed]https://twitter.com/aliabbaszafar/status/890196554254102528[/embed]

ਜ਼ਫਰ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ ਸੀ ਕਿ "10,000 ਰਾਊਂਡ ਗੋਲੀਆਂ ਲਈ ਤਿਆਰ...'ਟਾਈਗਰ ਜ਼ਿੰਦਾ ਹੈ'।" ਯਸ਼ਰਾਜ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਹ ਫ਼ਿਲਮ 2012 ਵਿੱਚ ਬਣੀ 'ਏਕ ਥਾ ਟਾਈਗਰ' ਦਾ ਅਗਲਾ ਭਾਗ ਹੈ।