ਨਵੀਂ ਦਿੱਲੀ: ਕਈ ਮਹੀਨਿਆਂ ਤੋਂ ਸਵਾਈਨ ਫਲੂ ਦੀ ਬੀਮਾਰੀ ਨਾਲ ਜੂਝ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮੀਰ ਖਾਨ ਦਰੁਸਤ ਹੋ ਗਏ ਹਨ। ਇਸ ਗੱਲ ਦਾ ਅੰਦਾਜ਼ਾ ਉਨ੍ਹਾਂ ਨੂੰ ਪਬਲਿਕ ਈਵੈਂਟ 'ਚ ਦੇਖਣ ਤੋਂ ਬਾਅਦ ਲਾਇਆ ਗਿਆ।


ਸਵਾਈਨ ਫਲੂ ਕਾਰਨ ਆਮੀਰ ਨੂੰ ਕਾਫੀ ਲੰਬਾ ਸਮਾਂ ਘਰ 'ਚ ਹੀ ਬੰਦ ਰਹਿਣਾ ਪਿਆ ਸੀ। ਆਮੀਰ ਨੇ ਫਿਲਮ ਸੀਕ੍ਰੇਟ ਸੁਪਰਸਟਾਰ ਦਾ ਗੀਤ 'ਮੈਂ ਕੌਣ ਹੂੰ' ਵੀ ਪੇਸ਼ ਕੀਤਾ। ਫਿਲਮ ਸੀਕ੍ਰੇਟ ਸੁਪਰਸਟਾਰ ਆਮੀਰ ਖਾਨ ਦੇ ਹੋਮ ਪ੍ਰੋਡਕਸ਼ਨ 'ਚ ਬਣ ਰਹੀ ਹੈ।

ਇਹ ਫਿਲਮ ਇਕ 14 ਸਾਲ ਦੀ ਲੜਕੀ ਇਨਸੀਆ ਦੀ ਹੈ ਜੋ ਗਾਇਕ ਬਣਨਾ ਚਾਹੁੰਦੀ ਹੈ ਪਰ ਲੜਕੀ ਦਾ ਪਿਤਾ ਨਹੀਂ ਚਾਹੁੰਦਾ ਕਿ ਉਸ ਦੀ ਲੜਕੀ ਗਾਇਕ ਬਣੇ। ਇਸ ਫਿਲਮ 'ਚ ਇਨਸੀਆ ਦਾ ਕਿਰਦਾਰ ਅਦਾਕਾਰਾ ਜਾਇਰਾ ਵਸੀਮ ਨਿਭਾਅ ਰਹੀ ਹੈ।