ਚੰਡੀਗੜ੍ਹ: ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ LiveToDance with Sonali ਨਾਮ ਦੇ ਯੂ-ਟਿਊਬ ਚੈਨਲ ਨੇ ਅੱਪਲੋਡ ਕੀਤਾ ਹੈ। ਦੱਸ ਦੇਈਏ ਕਿ ਇਸ ਵੀਡੀਓ ਵਿੱਚ ਕੁਲ 3 ਲੜਕੀਆਂ ਨੇ ਜ਼ਬਰਦਸਤ ਡਾਂਸ ਕੀਤਾ ਹੈ।

ਹੈਰਾਨੀ ਵਾਲੀ ਗੱਲ ਹੈ ਕਿ 10 ਦਿਨਾਂ ਵਿੱਚ ਇਸ ਵੀਡੀਓ ਨੂੰ ਹੁਣ ਤੱਕ 10 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਨਾਲ ਹੀ ਕਾਫ਼ੀ ਪ੍ਰਤੀਕਿਰਿਆਵਾਂ ਵੀ ਮਿਲੀਆਂ ਹਨ। ਇਸ ਵੀਡੀਓ ਨੂੰ 14 ਅਗਸਤ ਨੂੰ ਅਪਲੋਡ ਕੀਤਾ ਗਿਆ ਸੀ।

2008 ਵਿੱਚ ਆਈ ਫ਼ਿਲਮ 'ਰੇਸ' ਦੇ ਗੀਤ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਉਂਝ ਤਾਂ ਇਸ ਫ਼ਿਲਮ ਦੇ ਤਕਰੀਬਨ ਗੀਤ ਕਾਫ਼ੀ ਮਕਬੂਲ ਹੋਏ, ਪਰ 'ਖ਼ੁਆਬ ਦੇਖੇ' ਨੇ ਖ਼ੂਬ ਪ੍ਰਸੰਸਾ ਹਾਸਲ ਕੀਤੀ ਹੈ। ਇਸ ਵਿੱਚ ਕੈਟਰੀਨਾ ਕੈਫ ਨੇ ਜ਼ਬਰਦਸਤ ਡਾਂਸ ਕੀਤਾ ਸੀ।

ਇੰਨਾ ਹੀ ਨਹੀਂ ਇਸ ਗੀਤ ਦਾ ਕਰੇਜ਼ ਇੰਨਾ ਜ਼ਿਆਦਾ ਨੌਜਵਾਨਾਂ ਵਿੱਚ ਵਧ ਗਿਆ ਕਿ ਕਈਆਂ ਨੇ ਤਾਂ ਇਸ ਗੀਤ ਦੇ ਡਾਂਸ ਸਟੈੱਪ ਨੂੰ ਫਾਲੋ ਕਰ ਕੇ ਆਪਣੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਹੇਠ ਦੇਖੋ ਵੀਡੀਓ...



[embed]