ਅਦਾਕਾਰ ਅਜੇ ਦੇਵਗਨ ਨੇ ਕਿਹਾ ਹੈ ਕਿ ਉਹ ਪਾਕਿਸਤਾਨੀ ਅਦਾਕਾਰਾਂ ਨਾਲ ਫਿਲਹਾਲ ਲਈ ਕੰਮ ਨਹੀਂ ਕਰਨਗੇ। ਉਹਨਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਭਾਰਤ-ਪਾਕਿਸਤਾਨ ਦੇ ਰਿਸ਼ਤੇ ਸਹੀ ਨਹੀਂ ਹੋ ਜਾਂਦੇ, ਦੇਸ਼ ਦਾ ਸਾਥ ਨਿਭਾਉਣਾ ਜ਼ਰੂਰੀ ਹੈ। ਅਜੇ ਨੇ ਕਿਹਾ, "ਮੈਂ ਇਹ ਨਹੀਂ ਕਹਿ ਰਿਹਾ ਕਿ ਪਾਕਿਸਤਾਨੀ ਅਦਾਕਾਰ ਅੱਤਵਾਦੀ ਹਨ, ਪਰ ਅਜੋਕੇ ਮਾਹੌਲ ਵਿੱਚ ਉਹਨਾਂ ਨਾਲ ਕੰਮ ਕਰਨਾ ਆਪਣੇ ਦੇਸ਼ ਨਾਲ ਨਾ ਖਡ਼੍ਹਨ ਦੇ ਬਰਾਬਰ ਹੈ।
ਅਜੇ ਦੇ ਇਸ ਫੈਸਲੇ ਤੋਂ ਬਾਅਦ ਜੇਕਰ ਉਹਨਾਂ ਦੀ ਫਿਲਮ 'ਸ਼ਿਵਾਏ' ਪਾਕਿਸਤਾਨ ਵਿੱਚ ਰਿਲੀਜ਼ ਨਹੀਂ ਵੀ ਹੁੰਦੀ ਤਾਂ ਵੀ ਉਹ ਚਿੰਤਤ ਨਹੀਂ ਹਨ। ਉਹਨਾਂ ਕਿਹਾ, "ਬੇਸ਼ੱਕ ਮੇਰੀ ਫਿਲਮ ਪਾਕਿ ਵਿੱਚ ਰਿਲੀਜ਼ ਨਾ ਹੋਵੇ, ਪਰ ਇਸ ਸਮੇਂ ਦੇਸ਼ ਨਾਲ ਖਡ਼੍ਹਨਾ ਜ਼ਰੂਰੀ ਹੈ। ਜੇਕਰ ਬਾਲੀਵੁੱਡ ਵਿੱਚ ਕੋਈ ਕਲਾਕਾਰ ਇਹ ਨਹੀਂ ਕਰ ਰਿਹਾ, ਤਾਂ ਬੇਹਦ ਦੁੱਖ ਦੀ ਗੱਲ ਹੈ।"
ਅਜੇ ਦੇ ਇਸ ਬਿਆਨ ਦੀ ਪਤਨੀ ਕਾਜੋਲ ਨੇ ਟਵਿਟਰ 'ਤੇ ਸਿਫਤ ਕੀਤੀ। ਉਹਨਾਂ ਲਿਖਿਆ ਕਿ 'ਮੈਨੂੰ ਆਪਣੇ ਪਤੀ ਦੇ ਗੈਰ-ਰਾਜਨੀਤਿਕ ਅਤੇ ਸਹੀ ਫੈਸਲੇ 'ਤੇ ਮਾਣ ਹੈ।'