1…ਮੋਸਟ ਅਵੇਟਡ ਪੰਜਾਬੀ ਗੀਤ 'ਸ਼ਿਕਾਰ' ਰਿਲੀਜ਼ ਹੋ ਗਿਆ ਹੈ । ਜਿਸਨੂੰ ਕੌਰ ਬੀ ਅੰਮ੍ਰਿਤ ਮਾਨ ਅਤੇ ਜੈਜ਼ੀ ਬੀ ਨੇ ਗਾਇਆ ਹੈ । ਗੀਤ ਦੀ ਵੀਡੀਓ ਅਲਗ ਅੰਦਾਜ਼ 'ਚ ਬਣਾਈ ਗਈ ਹੈ। ਜਿਸ ਚ ਜੈਜ਼ੀ ਬੀ ਅਤੇ ਮਾਨ ਨੇ ਯੋਧਾ ਦਾ ਰੂਪ ਧਾਰਿਆ ਹੈ ਜਦਕਿ ਕੌਰ ਬੀ ਰਾਣੀ ਬਣੀ ਵਖਾਈ ਦੇ ਰਹੀ ਹੈ ।
2….ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਵੀਂ ਐਂਟਰੀ ਮਾਰਨ ਵਾਲੇ ਗਾਇਕ 'ਸੱਜਣ ਅਦੀਬ' ਦੇ ਗੀਤ 'ਇਸ਼ਕਾਂ ਦੇ ਲੇਖੇ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਗੀਤ ਦੀ ਆਡਿਓ ਪਹਿਲਾਂ ਹੀ ਰਿਲੀਜ਼ ਹੋ ਚੁੱਕੀ ਹੈ ਜਿਸਨੂੰ ਬੇਹਦ ਪਸੰਦ ਕੀਤਾ ਗਿਆ ਹੈ ।
3…ਮਸ਼ਹੂਰ ਗਾਇਕ ਅਰਸ਼ ਬੈਨੀਪਾਲ ਦਾ ਨਵਾਂ ਗੀਤ 'ਨਰਾਜ਼ਗੀ' ਰਿਲੀਜ਼ ਹੋ ਗਿਆ ਹੈ। ਜਿਸਦੀ ਵੀਡੀਓ ਚ ਅਰਸ਼ ਨੂੰ ਇੱਕ ਅਜੀਬ ਬਿਮਾਰੀ ਤੋਂ ਪੀਡ਼ਤ ਵਖਾਇਆ ਗਿਆ ਹੈ। ਜੋ ਉਹਨਾਂ ਦੇ ਮੂਡ ਨੂੰ ਪ੍ਰਭਾਵਿਤ ਕਰਦੀ ਹੈ। ਅਰਸ਼ 'ਰੰਗ ਸਾਂਵਲਾ' ਗੀਤ ਨਾਲ ਚਰਚਾ ਚ ਆਏ ਸਨ।
4….ਹਾਲੀਵੁੱਡ ਦਿੱਗਜ ਗਾਬਰਟ ਡੀ ਨੀਰੋ ਦਾ ਕਹਿਣਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੇ ਮੂੰਹ ਤੇ ਮੁੱਕਾ ਮਾਰਨਾ ਚਾਹੁੰਦੇ ਹਨ। 'ਦ ਕੇਲੀ ਫਾਇਲ ਸ਼ੋਅ' 'ਚ ਦਿਖਾਏ ਗਏ ਵੀਡੀਓ 'ਚ ਡੀ ਨੀਰੋ ਟਰੰਪ ਤੇ ਬਰਸਦੇ ਅਤੇ ਖਰੀਆਂ ਖੋਟੀਆਂ ਸੁਣਾਉੰਦੇ ਵਿਖਦੇ ਹਨ। ਨੀਰੋ ਨੇ ਟਰੰਪ ਨੂੰ ਪਾਗਲ, ਮੂਰਖ ਅਤੇ ਚਾਲਬਾਜ਼ ਦੱਸਿਆ।
5...ਪਾਕਿਸਤਾਨੀ ਕਲਾਕਾਰਾਂ ਤੇ ਬੈਨ ਦੇ ਮੁੱਦੇ ਤੇ ਚੱਪੀ ਤੋਡ਼ਦਿਆਂ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੇ ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਹਰਕੱਤ ਦੀ ਸਖਤ ਨਿੰਦਾ ਕੀਤੀ ਅਤੇ ਇੱਕ ਸ਼ਾਂਤੀਪੂਰਨ ਦੁਨੀਆ ਲਈ ਦੁਆ ਕੀਤੀ। ਮਾਹਿਰਾ ਨੇ ਕਿਹਾ ਮੈਂ ਅੱਤਵਾਦ ਦੇ ਕਿਸੇ ਵੀ ਕੰਮ ਦੀ ਨਿੰਦਾ ਕਰਦੀ ਹਾਂ ਚਾਹੇ ਉਹ ਕਿਸੇ ਵੀ ਜ਼ਮੀਨ ਤੇ ਹੋਵੇ।
6….ਗੀਤਕਾਰ ਅਤੇ ਲੇਖਕ ਗੁਲਜ਼ਾਰ ਗਜ਼ਲ ਗਾਇਕ ਜਗਜੀਤ ਸਿੰਘ ਦੀ ਪੰਜਵੀਂ ਬਰਸੀ ਤੇ ਸ਼ਰਧਾਂਜਲੀ ਦੇ ਰੂਪ 'ਚ ਕੁੱਝ ਪੰਕਤੀਆਂ ਦੀ ਰਚਨਾ ਕਰਨਗੇ। 10 ਅਤਕੂਬਰ ਨੂੰ ਹੋਣ ਵਾਲੀ ਇਸ ਸੰਗੀਤਕ ਸ਼ਰਧਾਂਜਲੀ ਦੀ ਯੋਜਨਾ ਫਿਲਮ 'ਤੁਮ ਬਿਨ 2' ਦੇ ਨਿਰਮਾਤਾਵਾਂ ਨੇ ਬਣਾਈ ਹੈ। ਫਿਲਮ ਰਾਂਹੀ ਗਜ਼ਲ 'ਕੋਈ ਫਰਿਆਦ' ਨੂੰ 'ਤੇਰੀ ਫਰਿਆਦ' ਦੇ ਰੂਪ 'ਚ ਰੀਮੇਕ ਕੀਤਾ ਗਿਆ ਹੈ।
7…ਜੇਮਸ ਬਾਂਡ ਦੇ ਨਾਮ ਨਾਲ ਮਸ਼ਹੂਰ ਐਕਟਰ ਪਿਅਰਸ ਬ੍ਰੋਸਨਨ ਨੂੰ 'ਪਾਨ ਬਹਾਰ' ਨੇ ਆਪਣਾ ਬ੍ਰੈਂਡ ਅੰਬੈਸੇਡਰ ਬਣਾਇਆ ਹੈ। ਜਿਸ ਕਾਰਨ ਇਸ ਐਡ ਦੀ ਖੂਬ ਚਰਚਾ ਹੋ ਰਹੀ ਹੈ। ਜਿਸ ਮਗਰੋਂ ਸੋਸ਼ਲ ਮੀਡੀਆ ਤੇ ਵਖ-ਵਖ ਪ੍ਰਤੀਕ੍ਰਿਆਵਾਂ ਆ ਰਹੀਆਂ ਨੇ ਇੱਕ ਯੂਜ਼ਰ ਨੇ ਲਿਖਿਆ ਕਿ ਪਿਅਰਸ ਨੂੰ ਥੁੱਕਣ ਦਾ ਅਧਿਕਾਰ ਮਿਲ ਗਿਆ ਹੈ, ਸਵੱਛ ਭਾਰਤ ਦੀ ਐਸੀ ਦੀ ਤੈਸੀ !!!
8….ਸਲਮਾਨ ਖ਼ਾਨ ਨੇ ਇਸ ਸਾਲ ਸਭ ਤੋਂ ਵੱਧ ਐਡਵਾਂਸ ਟੈਕਸ ਪੇਅ ਕੀਤਾ ਹੈ। 16 ਕਰੋੜ ਰੁਪਏ ਟੈਕਸ ਦੇ ਕੇ ਸਲਮਾਨ ਨੇ ਅਕਸ਼ੇ ਅਤੇ ਰਿਤਿਕ ਨੂੰ ਪਿੱਛੇ ਛੱਡ ਦਿੱਤਾ ਹੈ। ਇਨਕਮ ਟੈਕਸ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸਾਲ ਸਲਮਾਨ ਤੋਂ ਬਾਅਦ ਅਕਸ਼ੇ ਅਤੇ ਰਿਤਿਕ ਆਉਂਦੇ ਹਨ। ਅਕਸ਼ੇ ਅਤੇ ਰਿਤਿਕ 11 ਕਰੋੜ ਰੁਪਏ ਦੇ ਕੇ ਦੂਜੇ ਨੰਬਰ ‘ਤੇ ਹਨ।
9….ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਖੁਦ ਨੂੰ ਆਪ ਕਮਲਾ ਕਹਿ ਰਹੇ ਹਨ। ਇੱਕ ਕਲੋਥਿੰਗ ਬ੍ਰੈਂਡ ਲਈ ਰਣਵੀਰ ਨੇ ਰੈਪ ਕੀਤਾ ਹੈ ਅਤੇ ਜ਼ਬਰਦਸਤ ਤਰੀਕੇ ਨਾਲ ਖੁਦ ਨੂੰ ਬਿੰਦਾਸ ਕਹਿ ਰਹੇ ਹਨ।ਮੁੰਬਈ ਵਿੱਚ ਇੱਕ ਇਵੈਂਟ ਦੌਰਾਨ ਉਹਨਾਂ ਨੇ ਫੈਨਜ਼ ਨੂੰ ਇਹ ਰੈਪ ਸੁਣਾਇਆ ਵੀ। ਉਹਨਾਂ ਕਿਹਾ, ਮੈਨੂੰ ਆਪਣੇ ਆਪ ਨੂੰ ਰੋਕਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ।