ਰਣਵੀਰ ਸਿੰਘ ਕਮਲੇ ਹਨ, ਇਹ ਮੈਂ ਨਹੀਂ ਹਰ ਕੋਈ ਕਹਿੰਦਾ ਹੈ। ਪਰ ਹੁਣ ਤਾਂ ਰਣਵੀਰ ਖੁਦ ਨੂੰ ਆਪ ਕਮਲਾ ਕਹਿ ਰਹੇ ਹਨ। ਇੱਕ ਕਲੋਥਿੰਗ ਬ੍ਰੈਂਡ ਲਈ ਰਣਵੀਰ ਨੇ ਰੈਪ ਕੀਤਾ ਹੈ ਅਤੇ ਜ਼ਬਰਦਸਤ ਤਰੀਕੇ ਨਾਲ ਖੁਦ ਨੂੰ ਬਿੰਦਾਸ ਕਹਿ ਰਹੇ ਹਨ।



ਮੁੰਬਈ ਵਿੱਚ ਇੱਕ ਇਵੈਂਟ ਦੌਰਾਨ ਉਹਨਾਂ ਨੇ ਫੈਨਜ਼ ਨੂੰ ਇਹ ਰੈਪ ਸੁਣਾਇਆ ਵੀ। ਉਹਨਾਂ ਕਿਹਾ, ਮੈਨੂੰ ਆਪਣੇ ਆਪ ਨੂੰ ਰੋਕਣਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ। ਮੈਂ ਉਹ ਕਰਦਾ ਹਾਂ ਜਿਸ ਵਿੱਚ ਮੈਨੂੰ ਖੁਸ਼ੀ ਮਿੱਲਦੀ ਹੈ। ਜਾਣਦਾ ਹਾਂ ਲੋਕੀ ਮੈਨੂੰ ਕਮਲਾ ਕਹਿੰਦੇ ਹਨ, ਪਰ ਮੈਨੂੰ ਉਸ ਦੀ ਪਰਵਾਹ ਨਹੀਂ। ਮੈਂ ਸਿਰਫ ਆਪਣੇ ਸੁਫਨਿਆਂ ਦੀ ਫਿਕਰ ਕਰਦਾ ਹਾਂ।

ਰਣਵੀਰ ਸਿੰਘ ਆਪਣੇ ਅਨੋਖੇ ਡਰੈਸਿੰਗ ਸਟਾਇਲ ਅਤੇ ਕਮਲੀਆਂ ਹਰਕਤਾਂ ਲਈ ਮਸ਼ਹੂਰ ਹਨ। ਪਰ ਇਹੀ ਹੈ ਜੋ ਉਹਨਾਂ ਨੂੰ ਹੋਰਾਂ ਤੋਂ ਵੱਖ ਅਤੇ ਖਾਸ ਬਣਾਉਂਦਾ ਹੈ।