ਕੈਟਰੀਨਾ ਜਾਂ ਦੀਪਿਕਾ, ਜਾਣੋ ਰਣਬੀਰ ਦੀ ਪਸੰਦ !
ਏਬੀਪੀ ਸਾਂਝਾ | 08 Oct 2016 03:41 PM (IST)
ਅਦਾਕਾਰ ਰਣਬੀਰ ਕਪੂਰ ਕੈਟਰੀਨਾ ਕੈਫ ਅਤੇ ਦੀਪਿਕਾ ਪਾਦੁਕੋਣ ਨੂੰ ਡੇਟ ਕਰ ਚੁੱਕੇ ਹਨ। ਪਰ ਦੋਹਾਂ 'ਚੋਂ ਜੇਕਰ ਉਹਨਾਂ ਨੂੰ ਕਿਸੇ ਇੱਕ ਨੂੰ ਚੁਨਣਾ ਪਵੇ ਤਾਂ ਉਹ ਕੌਣ ਹੋਵੇਗਾ। ਇਸ 'ਤੇ ਰਣਬੀਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ। ਰਣਬੀਰ ਨੇ ਨੇਹਾ ਧੂਪੀਆ ਨੂੰ ਦੱਸਿਆ ਕਿ ਉਹ ਕੈਟਰੀਨਾ ਨੂੰ ਦੀਪਿਕਾ ਤੋਂ ਉੱਪਰ ਰਖਦੇ ਹਨ। ਰਣਬੀਰ ਨੇ ਕਿਹਾ ਕਿ ਕੈਟਰੀਨਾ ਉਹਨਾਂ ਲਈ ਬੇਹੱਦ ਅਹਿਮ ਅਤੇ ਖਾਸ ਹੈ। ਉਹਨਾਂ ਦੇ ਰਿਸ਼ਤੇ ਵਿੱਚ ਕੈਟ ਨੇ ਹਮੇਸ਼ਾ ਰਣਬੀਰ ਨੂੰ ਉਤਸ਼ਾਹਿਤ ਕੀਤਾ। ਰਣਬੀਰ ਅਤੇ ਕੈਟਰੀਨਾ ਦਾ ਕੁਝ ਸਮਾਂ ਪਹਿਲਾਂ ਬ੍ਰੇਕ-ਅਪ ਹੋਇਆ ਸੀ। ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ।