ਮੁੰਬਈ: ਖਿਲਾੜੀ ਅਕਸ਼ੇ ਕੁਮਾਰ ਹਮੇਸ਼ਾ ਫੌਜੀਆਂ ਦੀ ਮਦਦ ਲਈ ਅੱਗੇ ਆਉਂਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਇੱਕ ਸ਼ਹੀਦ ਦੇ ਪਰਿਵਾਰ ਦੀ 9 ਲੱਖ ਰੁਪਇਆਂ ਨਾਲ ਮਦਦ ਕੀਤੀ ਹੈ। ਸ਼ਹੀਦ ਨਰਪਤ ਸਿੰਘ ਦੀ ਵਹੁਟੀ ਨੂੰ ਉਨ੍ਹਾਂ ਨੇ ਇਹ ਰੁਪਏ ਦਿੱਤੇ ਹਨ। ਨਰਪਤ ਕੁਝ ਸਮੇਂ ਪਹਿਲਾਂ ਅਸਾਮ ਵਿੱਚ ਹੋਏ ਹਮਲੇ 'ਚ ਸ਼ਹੀਦ ਹੋ ਗਏ ਸਨ। ਅਕਸ਼ੇ ਪਿਛਲੇ ਕੁਝ ਸਮੇਂ ਤੋਂ ਫੌਜੀਆਂ ਨਾਲ ਸਮਾਂ ਵੀ ਬਿਤਾ ਰਹੇ ਹਨ। ਹਾਲ ਹੀ ਵਿੱਚ ਕਸ਼ਮੀਰ ਜਾ ਕੇ ਅਕਸ਼ੇ ਨੇ ਫੌਜੀਆਂ ਨੂੰ ਸਲਾਮੀ ਦਿੱਤੀ ਸੀ। ਵੱਡੇ ਪਰਦੇ 'ਤੇ ਵੀ ਅਕਸ਼ੇ ਦੇਸ਼ ਭਗਤੀ ਨਾਲ ਜੁੜੇ ਵਿਸ਼ਿਆਂ 'ਤੇ ਫਿਲਮਾਂ ਬਣਾਉਂਦੇ ਹਨ।