ਮੁੰਬਈ: 'ਬਿੱਗ ਬਾਸ 10' ਵਿੱਚ ਰਿਸ਼ਤੇ ਦਿਨ-ਬ-ਦਿਨ ਬਦਲ ਰਹੇ ਹਨ ਤੇ ਜੋ ਨਹੀਂ ਹੋਣਾ ਸੀ, ਉਹ ਵੀ ਹੋ ਰਿਹਾ ਹੈ। ਹੁਣ ਸ਼ੋਅ ਦੇ ਚੰਗੇ ਦੋਸਤ ਵਿਜੇ ਬਾਨੀ ਤੇ ਗੌਰਵ ਵਿੱਚ ਵੀ ਝਗੜਾ ਹੋ ਗਿਆ ਹੈ। ਖਬਰ ਹੈ ਕਿ ਦੋਹਾਂ ਵਿੱਚ ਖੜਕੀ ਹੈ। ਦਰਅਸਲ ਗੌਰਵ ਨੇ ਬਾਨੀ ਨੂੰ ਕੁਝ ਸਲਾਹ ਦੇਣੀ ਚਾਹੀ ਜਿਸ ਗੱਲ 'ਤੇ ਝਗੜਾ ਹੋ ਗਿਆ।
ਗੌਰਵ ਨੇ ਬਾਨੀ ਨੂੰ ਕਿਹਾ ਕਿ ਉਹ ਕੈਮਰੇ ਅੱਗੇ ਖੁਦ ਨੂੰ ਥੋੜਾ ਕੰਟਰੋਲ ਕਰੇ ਤੇ ਹਿਸਾਬ ਨਾਲ ਖੁਦ ਨੂੰ ਪੇਸ਼ ਕਰੇ। ਬਾਨੀ ਨੂੰ ਇਸ ਗੱਲ 'ਤੇ ਬੇਹੱਦ ਗੁੱਸਾ ਆ ਗਿਆ ਕਿਉਂਕਿ ਉਸ ਨੂੰ ਨਹੀਂ ਪਸੰਦ ਕਿ ਕੋਈ ਉਸ ਨੂੰ ਦੱਸੇ ਕੀ ਕਰਨਾ ਹੈ।
ਬੱਸ ਇਸੇ ਗੱਲ 'ਤੇ ਦੋਹਾਂ ਵਿਚਾਲੇ ਗੱਲ ਵਧ ਗਈ। ਇਨ੍ਹਾਂ ਦਾ ਇਹ ਝਗੜਾ ਜਲਦ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ।