ਮੁੰਬਈ: ਅਕਸ਼ੈ ਕੁਮਾਰ ਜਲਦੀ ਹੀ ਫ਼ਿਲਮ ‘ਗੁੱਡ ਨਿਊਜ਼’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਤੇ ਟ੍ਰੇਲਰ ਯੂ-ਟਿਊਬ ‘ਤੇ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਬੀਤੇ ਦਿਨੀਂ ਅਕਸ਼ੈ ਨੂੰ ਇਸ ਫ਼ਿਲਮ ਦਾ ਇੱਕ ਪ੍ਰਮੋਸ਼ਨਲ ਸੌਂਗ ਸ਼ੂਟ ਕਰਨਾ ਸੀ ਪਰ ਸ਼ੂਟਿੰਗ ਤੋਂ ਪਹਿਲਾਂ ਹੀ ਅਕਸ਼ੈ ਕੁਮਾਰ ਇੱਕ ਇੰਜਰੀ ਦਾ ਸ਼ਿਕਾਰ ਹੋ ਗਏ। ਇੰਜਰੀ ਤੋਂ ਬਾਅਦ ਵੀ ਉਨ੍ਹਾਂ ਨੇ ਫ਼ਿਲਮ ਲਈ ਪ੍ਰਮੋਸ਼ਨਲ ਸੌਂਗ ਦੀ ਸ਼ੂਟਿੰਗ ਕੀਤੀ।


ਅਕਸ਼ੈ ਦੀ ਇਸ ਫ਼ਿਲਮ ਦਾ ਪਹਿਲਾ ਗਾਣਾ ਵੀ ਜਲਦੀ ਹੀ ਰਿਲੀਜ਼ ਹੋਵੇਗਾ। ਕਰੀਨ ਕਪੂਰ, ਦਿਲਜੀਤ ਦੋਸਾਂਝ ਤੇ ਕਿਆਰਾ ਲਈ ਇੱਕ ਹੀ ਡੇਟ ‘ਤੇ ਇਕੱਠੇ ਹੋਣਾ ਮੁਸ਼ਕਲ ਸੀ। ਇਸ ਲਈ ਅਕਸ਼ੈ ਨੇ ਬਗੈਰ ਦੇਰੀ ਪਹਿਲਾਂ ਗਾਣੇ ਦੀ ਸ਼ੂਟਿੰਗ ਖ਼ਤਮ ਕੀਤੀ। ਅੱਕੀ ਦੀ ਇਸ ਡੈਡੀਕੇਸ਼ਨ ਨੂੰ ਵੇਖ ਕੇ ਡਾਇਰੈਕਟਰ ਅਜੈ ਮਹਿਤਾ ਕਾਫੀ ਖੁਸ਼ ਹੋਏ ਤੇ ਉਨ੍ਹਾਂ ਨੇ ਅਕਸ਼ੈ ਦਾ ਧੰਨਵਾਦ ਕਰ ਕਿਹਾ ਕਿ ਉਹ ਅਜਿਹੇ ਕਲਾਕਾਰਾਂ ‘ਚ ਸ਼ਾਮਲ ਹਨ ਜੋ ਸਿਚੂਏਸ਼ਨ ਨੂੰ ਸਮਝਦੇ ਹਨ।

ਸੂਤਰਾਂ ਮੁਤਾਬਕ ਅਕਸ਼ੈ ਨੂੰ ਪਿਛਲੇ ਮਹੀਨੇ ਸੱਟ ਲੱਗੀ ਸੀ ਤੇ ਵਰਕਆਊਟ ਦੌਰਾਨ ਉਸ ਦਾ ਦਰਦ ਵਧ ਗਿਆ। ਇਸ ਤੋਂ ਬਾਅਦ ਫ਼ਿਲਮ ਦੀ ਟੀਮ ਨੂੰ ਸੈਟ ‘ਤੇ ਹੀ ਫਿਜ਼ੀਓਥੈਰਪਿਸਟ ਨੂੰ ਬੁਲਾਉਣਾ ਪਿਆ। ਦਰਦ ਹੋਣ ਤੋਂ ਬਾਅਦ ਵੀ ਅਕਸ਼ੈ ਨੇ ਤੈਅ ਸ਼ੈਡਿਊਲ ਤੋਂ ਪਹਿਲਾਂ ਸ਼ੂਟ ਕੰਪਲੀਟ ਕਰ ਲਿਆ।