ਮੁੰਬਈ: ਬਾਲੀਵੁੱਡ ਐਕਟਰਸ ਤਾਪਸੀ ਪਨੂੰ ਸ਼ਨੀਵਾਰ ਨੂੰ 50ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ਼ ਇੰਡੀਆ ‘ਚ ਸ਼ਾਮਲ ਹੋਈ। ਇਸ ਇਵੈਂਟ ‘ਚ ਔਡੀਅੰਸ ‘ਚ ਗੱਲਬਾਤ ਕਰਦੀ ਨਜ਼ਰ ਆਈ। ਇਸ ਦੌਰਾਨ ਤਾਪਸੀ ਨੇ ਇੱਕ ਸ਼ਖ਼ਸ ਨੂੰ ਅਜਿਹਾ ਸ਼ਾਨਦਾਰ ਜਵਾਬ ਦਿੱਤਾ ਕਿ ਉਹ ਵਾਪਸ ਆਪਣੀ ਕੁਰਸੀ ‘ਤੇ ਬੈਠਣ ਨੂੰ ਮਜ਼ਬੂਰ ਹੋ ਗਿਆ। ਇੱਕ ਸਵਾਲ ਦੇ ਜਵਾਬ ‘ਚ ਤਾਪਸੀ ਨੇ ਕਿਹਾ ਕਿ ਭਾਰਤ ‘ਚ ਸਿਰਫ ਹਿੰਦੀ ਭਾਸ਼ਾ ਨਹੀਂ, ਉਹ ਤਮਿਲ ਤੇ ਤੇਲਗੂ ‘ਚ ਵੀ ਕੰਮ ਕਰਦੀ ਹੈ।

ਪ੍ਰੋਗਰਾਮ ਦੌਰਾਨ ਜਦੋਂ ਤਾਪਸੀ ਨਾਲ ਸਵਾਲ-ਜਵਾਬ ਦਾ ਸਿਲਸਿਲਾ ਚੱਲ ਰਿਹਾ ਸੀ ਜਿਸ ‘ਚ ਉਹ ਸਿੱਧੇ ਔਡੀਅੰਸ ਨਾਲ ਮੁਖਾਤਬ ਹੋ ਰਹੀ ਸੀ। ਇਸ ਦੌਰਾਨ ਇੱਕ ਸ਼ਖ਼ਸ ਨੇ ਉਸ ਨਾਲ ਅੰਗਰੇਜ਼ੀ ਦੀ ਥਾਂ ਹਿੰਦੀ ‘ਚ ਗੱਲ ਕਰਨ ਲਈ ਕਿਹਾ ਤਾਂ ਤਾਪਸੀ ਨੇ ਸਾਫ਼ ਕਹਿ ਦਿੱਤਾ ਕਿ ਭਾਰਤ ‘ਚ ਸਿਰਫ ਹਿੰਦੀ ਭਾਸ਼ਾ ਨਹੀਂ, ਉਹ ਤਮਿਲ ਤੇ ਤੇਲਗੂ ‘ਚ ਵੀ ਕੰਮ ਕਰਦੀ ਹੈ।


ਤਾਪਸੀ ਦੇ ਇਸ ਰਿਐਕਸ਼ਨ ਨੂੰ ਸੁਣਨ ਤੋਂ ਬਾਅਦ ਉਹ ਸ਼ਖ਼ਸ ਵਾਪਸ ਆਪਣੀ ਕੁਰਸੀ ‘ਤੇ ਬੈਠਣ ਲਈ ਮਜਬੂਰ ਹੋ ਗਿਆ। ਤਾਪਸੀ ਨੇ ਆਪਣੀ ਇਸ ਗੱਲ ਨੂੰ ਵਿਸਥਾਰ ਤੋਂ ਸਮਝਾਉਂਦੇ ਹੋਏ ਕਿਹਾ ਕਿ ਕੁਝ ਲੋਕ ਇਹੀ ਕਰਦੇ ਹਨ ਕਿ ਉਹ ਹਿੰਦੀ ਨੂੰ ਹੀ ਭਾਰਤ ਦੀ ਫੇਮਸ ਭਾਸ਼ਾ ਸਮਝਕੇ ਅੱਗੇ ਵਧਦੇ ਹਨ ਪਰ ਅਜਿਹਾ ਨਹੀਂ।