ਮੁੰਬਈ: ਅਕਸ਼ੇ ਕੁਮਾਰ ਰਜਨੀਕਾਂਤ ਦੀ ਫਿਲਮ '2.0' ਵਿੱਚ ਇਸ ਖਤਰਨਾਕ ਲੁੱਕ ਵਿੱਚ ਨਜ਼ਰ ਆ ਰਹੇ ਹਨ। ਅਕਸ਼ੇ ਪਹਿਲੀ ਵਾਰ ਨੈਗੇਟਿਵ ਕਿਰਦਾਰ ਕਰਦੇ ਨਜ਼ਰ ਆਉਣਗੇ। ਇਸ ਕਿਰਦਾਰ ਦਾ ਨਾਮ ਹੈ ਡਾਕਟਰ ਰਿਚਰਡ ਜੋ ਦੁਨੀਆ ਨੂੰ ਖਤਮ ਕਰਨਾ ਚਾਹੁੰਦਾ ਹੈ। ਅਕਸ਼ੇ ਦੀ ਇਹ ਲੁੱਕ ਵੇਖ ਕੋਈ ਵੀ ਡਰ ਜਾਏਗਾ ਪਰ ਬਾਲੀਵੁੱਡ ਨੂੰ ਅਕਸ਼ੇ ਦੀ ਇਹ ਲੁੱਕ ਬੇਹੱਦ ਪਸੰਦ ਆ ਰਹੀ ਹੈ।
ਕਈ ਸਿਤਾਰਿਆਂ ਨੇ ਅਕਸ਼ੇ ਦੀ ਤਾਰੀਫ ਕੀਤੀ ਹੈ। ਉਨ੍ਹਾਂ ਵਿੱਚੋਂ ਸਿੱਧਾਰਥ ਮਲਹੋਤਰਾ, ਰਿਤੇਸ਼ ਦੇਸ਼ਮੁੱਖ, ਸਾਜਿਦ ਖਾਨ ਕੁਝ ਨਾਮ ਹਨ। ਰਜਨੀਕਾਂਤ ਖੁਦ ਇਹ ਕਹਿ ਰਹੇ ਹਨ ਕਿ ਅਕਸ਼ੇ ਦਾ ਕਿਰਦਾਰ ਉਨ੍ਹਾਂ ਤੋਂ ਵੱਧ ਪਸੰਦ ਕੀਤਾ ਜਾਏਗਾ। ਉਹ ਆਪ ਵਸੀਕਰਨ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਜੋ ਇੱਕ ਵਿਗਿਆਨੀ ਹੈ।
ਇਸ ਲੁੱਕ ਨੂੰ ਮੁੰਬਈ ਵਿੱਚ ਲਾਂਚ ਕੀਤਾ ਗਿਆ। ਜਿੱਥੇ ਸਲਮਾਨ ਖਾਨ ਬਿਨ ਬੁਲਾਏ ਆ ਟਪਕੇ। ਸਲਮਾਨ ਨੇ ਵੀ ਅਕਸ਼ੇ ਦੀ ਖੂਬ ਤਾਰੀਫ ਕੀਤੀ। ਇਹ ਫਿਲਮ ਅਗਲੀ ਦਿਵਾਲੀ 'ਤੇ ਰਿਲੀਜ਼ ਹੋਵੇਗੀ।