ਮੁੰਬਈ: ਬਿੱਗ ਬਾਸ ਦੀ ਚੁਲਬੁਲੀ ਕਨਟੈਸਟੰਟ ਲੋਕੇਸ਼ ਕੁਮਾਰੀ ਵੀ ਹੁਣ ਘਰ ਤੋਂ ਬਾਹਰ ਹੋ ਗਈ ਹੈ। ਸੋਮਵਾਰ ਨੂੰ ਉਸ ਦਾ ਐਲੀਮੀਨੇਸ਼ਨ ਹੋਇਆ। ਲੋਕੇਸ਼ ਨੇ ਕਿਹਾ, "ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਇੰਨਾ ਸਮਾਂ ਘਰ ਵਿੱਚ ਬਿਤਾਉਣ ਦਾ ਮੌਕਾ ਮਿਲਿਆ। ਮੈਂ ਭਾਰਤ ਦੇ ਇੰਨੇ ਵੱਡੇ ਸੂਪਰ ਸਟਾਰ ਨਾਲ ਇਹ ਮੰਚ ਸਾਂਝਾ ਕੀਤਾ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ?"

 


ਲੋਕੇਸ਼ ਆਪਣੇ ਬੋਲਣ ਦੇ ਅੰਦਾਜ਼ ਲਈ ਮਸ਼ਹੂਰ ਸੀ। ਉਸ ਦੇ ਜਾਣ ਤੋਂ ਬਾਅਦ ਘਰ ਵਿੱਚ ਕਾਫੀ ਲੋਕ ਇਮੋਸ਼ਨਲ ਹੋਏ। ਲੋਕੇਸ਼ ਦੇ ਨਾਲ ਕਰਨ ਮਹਿਰਾ ਨੇ ਵੀ ਸ਼ੋਅ ਛੱਡ ਦਿੱਤਾ। ਹਾਲਾਂਕਿ ਕਰਨ ਆਪਣੀ ਐਲੀਮੀਨੇਸ਼ਨ ਤੋਂ ਖੁਸ਼ ਨਹੀਂ ਸਨ।

ਕਰਨ ਨੇ ਕਿਹਾ, "ਇਹ ਬਹੁਤ ਗਲਤ ਹੈ। ਮੈਨੂੰ ਦੋਵੇਂ ਵੋਟਾਂ ਤੇ ਕਨਟੈਂਟ ਦੇ ਅਧਾਰ 'ਤੇ ਕੱਢਿਆ ਗਿਆ ਹੈ। ਇਸ ਤਰ੍ਹਾਂ ਪਹਿਲੀ ਵਾਰ ਬਿੱਗ ਬਾਸ ਦੇ ਘਰ ਵਿੱਚ ਹੋਇਆ ਹੈ। ਕਰਨ ਘਰ ਦੇ ਸਭ ਤੋਂ ਸ਼ਾਂਤ ਕਨਟੈਸਟੰਟ ਸਨ ਤੇ ਬੋਰਿੰਗ ਹੋਣ ਕਾਰਨ ਉਨ੍ਹਾਂ ਨੂੰ ਕੱਢਿਆ ਗਿਆ।