ਮੁੰਬਈ: ਅਕਸ਼ੇ ਕੁਮਾਰ ਬਾਲੀਵੁੱਡ ਦੇ ਖਿਲਾੜੀ ਹਨ ਪਰ ਬੇਟੀ ਦੇ ਜਨਮ ਦਿਨ 'ਤੇ ਉਨ੍ਹਾਂ ਦਾ ਵੱਖਰਾ ਹੀ ਰੂਪ ਵੇਖਣ ਨੂੰ ਮਿਲਿਆ। ਬੇਟੀ ਨਿਟਾਰਾ ਦੇ ਜਨਮ ਦਿਨ 'ਤੇ ਅਕਸ਼ੇ ਨੇ ਫੈਨਜ਼ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਅਕਸ਼ੇ ਕਦੇ ਜੋਕਰ ਬਣੇ ਹਨ ਤੇ ਕਦੇ ਮਗਰਮੱਛ।
ਅਕਸ਼ੇ ਤੇ ਟਵਿੰਕਲ ਦੇ ਦੋ ਬੱਚੇ ਹਨ। ਬੇਟੀ ਨਿਟਾਰਾ ਨੂੰ ਅੱਜ ਤੱਕ ਮੀਡੀਆ ਅੱਗੇ ਲਿਆਇਆ ਨਹੀਂ ਗਿਆ ਪਰ ਅਕਸਰ ਅਜਿਹੀ ਤਸਵੀਰਾਂ ਨਾਲ ਫੈਨਸ ਨੂੰ ਰੂ-ਬ-ਰੂ ਕਰਾਉਂਦੇ ਰਹਿੰਦੇ ਹਨ। ਇਹ ਨਿਟਾਰਾ ਦਾ ਚੌਥਾ ਜਨਮ ਦਿਨ ਸੀ। ਉਮੀਦ ਹੈ ਪਰਿਵਾਰ ਨੇ ਚੰਗਾ ਸਮਾਂ ਬਿਤਾਇਆ ਹੋਵੇਗਾ।